ਬਠਿੰਡਾ- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਦਾ ਮੰਨਣਾ ਹੈ ਕਿ 'ਆਪ' ਪਾਰਟੀ ਦੀ ਪੰਜਾਬ ਅਤੇ ਦੇਸ਼ ਵਿਚ ਜਾਰੀ ਲਹਿਰ ਤੋਂ ਬਾਅਦ ਪੰਜਾਬ ਦੇ ਲੋਕ ਸੂਬੇ ਦੀ ਸਰਕਾਰ ਬਦਲਣਾ ਚਾਹੁੰਦੇ ਹਨ। ਭਗਵੰਤ ਮਾਨ ਤਲਵੰਡੀ ਸਾਬੋ ਵਿਖੇ ਆਯੋਜਿਤ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸਾਡੀ ਪਹਿਲੀ ਕਾਨਫਰੰਸ ਹੈ। ਆਪ ਮੁਹਾਰੇ ਲੋਕ ਆਏ ਹਨ ਅਤੇ ਅਸੀਂ ਕੋਈ ਲਾਲਚ ਜਾਂ ਸਾਧਨ ਨਹੀਂ ਦਿੱਤਾ। ਇੰਨੀ ਵੱਡੀ ਗਿਣਤੀ 'ਚ ਲੋਕ ਦਾ ਇੱਥੇ ਆਉਣਾ, ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕ ਨਿਜ਼ਾਮ ਬਦਲਣ ਨੂੰ ਕਾਹਲੇ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਸੂਬੇ ਵਿਚੋਂ ਨਸ਼ੇ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰ ਦਿੱਤਾ ਜਾਵੇਗਾ।
ਫਿਲਮਾਂ ਸਾਡੇ ਸਿਰ ਮੁਸੀਬਤ ਪਾ ਦਿੰਦੀਆਂ ਹਨ- ਬਾਦਲ (ਵੀਡੀਓ)
NEXT STORY