ਚੰਡੀਗੜ੍ਹ : ਆਰ.ਟੀ.ਆਈ. ਨੇ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਦੀ ਸੱਤਾ ਸਬੰਧੀ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਕਿਰਨ ਖੇਰ ਨੂੰ ਸ਼ਹਿਰ ਦੀ ਸਾਂਸਦ ਬਣੇ ਹੋਏ 11 ਮਹੀਨੇ ਹੋਣ ਵਾਲੇ ਹਨ ਪਰ ਉਨ੍ਹਾਂ ਨੇ ਹੁਣ ਤਕ ਚੰਡੀਗੜ੍ਹ ਦੇ ਵਿਕਾਸ ਲਈ ਆਪਣੇ ਫੰਡ 'ਚੋਂ ਇਕ ਰੁਪਿਆ ਵੀ ਖਰਚ ਨਹੀਂ ਕੀਤਾ ਹੈ। ਇਥੋਂ ਤਕ ਸ਼ਹਿਰ ਦੇ ਕਿਸੇ ਸੈਕਟਰ ਲਈ ਵਿਕਾਸ ਦਾ ਪ੍ਰਸਤਾਵ ਬਣਾਉਣ ਲਈ ਵੀ ਉਨ੍ਹਾਂ ਵਲੋਂ ਕੋਈ ਸਿਫਾਰਿਸ਼ ਨਹੀਂ ਕੀਤੀ ਗਈ।
ਇਹ ਖੁਲਾਸਾ ਸੂਚਨਾ ਦੇ ਅਧਿਕਾਰ ਦੇ ਤਹਿਤ ਡੀ.ਸੀ. ਦਫਤਰ ਤੋਂ ਮੰਗੀ ਗਈ ਜਾਣਕਾਰੀ 'ਚ ਹੋਇਆ ਹੈ। ਇਥੇ ਇਹ ਦੱਸਣਯੋਗ ਹੈ ਕਿ ਹਰ ਸਾਂਸਦ ਨੂੰ ਸਾਲ ਵਿਚ 5 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵਲੋਂ ਮਿਲਦੀ ਹੈ। ਕਿਰਨ ਖੇਰ ਨੇ ਪਿੰਡ ਸਾਰੰਗਪੁਰ ਨੂੰ ਗੋਦ ਲਿਆ ਹੈ। ਆਰ.ਟੀ.ਆਈ. ਮੁਤਾਬਕ ਇਸ 'ਚ ਜਿਹੜੇ ਕੰਮ ਹੋਣੇ ਹਨ ਉਨ੍ਹਾਂ ਲਈ ਵੀ ਅਜੇ ਤਕ ਕੋਈ ਰਾਸ਼ੀ ਐਮ.ਪੀ. ਲੈਡ ਫੰਡ ਤੋਂ ਰਿਲੀਜ਼ ਨਹੀਂ ਹੋਈ ਹੈ। ਹਾਲਾਂਕਿ ਸਾਰੰਗਪੁਰ 'ਚ ਜਿਹੜੇ ਕੰਮ ਹੋਣੇ ਹਨ, ਉਸ ਦੀ ਸੂਚੀ ਤਿਆਰ ਕਰ ਲਈ ਗਈ ਹੈ।
ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਦਾ ਕਹਿਣਾ ਹੈ ਕਿ ਸਾਂਸਦ ਕਿਰਨ ਖੇਰ ਦਾਅਵਾ ਕਰਦੀ ਹੈ ਕਿ ਉਹ ਸ਼ਹਿਰ ਦੀ ਕੁੜੀ ਹੈ ਪਰ ਹਕੀਕਤ ਇਹ ਹੈ ਕਿ ਉਹ ਸ਼ਹਿਰ ਦੇ ਬਾਰੇ 'ਚ ਜਾਣਦੀ ਹੀ ਨਹੀਂ ਹੈ।
ਭਾਰਤੀ ਫੌਜ ਦੇ ਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ (ਵੀਡੀਓ)
NEXT STORY