ਨਵੀਂ ਦਿੱਲੀ- ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਜਨਤਾ ਪਰਿਵਾਰ ਦੇ ਰਲੇਵੇਂ 'ਤੇ ਅੱਜ ਵਿਅੰਗ ਕਰਦਿਆਂ ਕਿਹਾ, ''ਇਹ ਗਠਜੋੜ ਨਹੀਂ, ਲੱਠਜੋੜ ਹੈ। ਸ਼੍ਰੀ ਪਾਸਵਾਨ ਨੇ ਅੱਜ ਪ੍ਰੈੱਸ ਕਾਨਫਰੰਸ ਵਿਚ ਜਨਤਾ ਪਰਿਵਾਰ ਦੇ ਰਲੇਵੇਂ 'ਤੇ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਕਿਹਾ ਕਿ ਜਿਨ੍ਹਾਂ 6 ਦਲਾਂ ਦਾ ਰਲੇਵਾਂ ਹੋਇਆ ਹੈ, ਉਨ੍ਹਾਂ ਸਾਰਿਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਪਛਾਣ ਬਣੀ ਰਹੇਗੀ। ਉਨ੍ਹਾਂ ਜਨਤਾ ਪਰਿਵਾਰ ਦੇ ਰਲੇਵੇਂ ਨੂੰ ਜਨਤਾ ਨਾਲ ਧੋਖਾ ਦੱਸਿਆ।
'ਆਪ' ਦੇ ਵਿਧਾਇਕਾਂ ਨੇ ਕੇਜਰੀਵਾਲ ਅੱਗੇ ਰੱਖੀ ਇਹ ਮੰਗ
NEXT STORY