ਨਵੀਂ ਦਿੱਲੀ- ਦਿੱਲੀ ਵਿਚ ਅਗਲੇ ਹਫਤੇ ਹੋਣ ਜਾ ਰਹੀ ਮੇਅਰ ਦੀ ਚੋਣ ਵਿਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਾਲੇ ਦੋਤਰਫਾ ਮੁਕਾਬਲਾ ਹੁੰਦਾ ਜਾਪ ਰਿਹਾ ਹੈ। ਭਗਵਾ ਪਾਰਟੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਉਹ ਚੋਟੀ ਦੇ ਨਿਗਮ ਅਹੁਦਿਆਂ ਲਈ ਆਪਣੀ ਚੋਣ ਜਿੱਤ ਦੁਹਰਾਉਣਗੇ। ਹੋਰਨਾਂ ਪਾਰਟੀਆਂ ਦੇ ਉਮੀਦਵਾਰ ਆਪਣੀ ਨਾਮਜ਼ਦਗੀ ਭਰਨ ਲਈ ਤਿਆਰ ਹਨ, ਜਦਕਿ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਅਜੇ ਤਕ ਇਸ ਚੋਣ ਵਿਚ ਸ਼ਾਮਲ ਨਹੀਂ ਹੋਈ।
ਦਿੱਲੀ ਨਗਰ ਨਿਗਮ ਨੂੰ 2012 ਵਿਚ 3 ਹਿੱਸਿਆਂ-ਉੱਤਰੀ, ਪੂਰਬੀ ਤੇ ਦੱਖਣੀ ਦਿੱਲੀ ਨਗਰ ਨਿਗਮ ਵਿਚ ਵੰਡ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ਲਈ ਨਵੇਂ ਮੇਅਰਾਂ, ਡਿਪਟੀ ਮੇਅਰਾਂ ਅਤੇ ਸਥਾਈ ਕਮੇਟੀਆਂ ਦੇ ਮੈਂਬਰਾਂ ਲਈ 24 ਅਪ੍ਰੈਲ ਨੂੰ ਚੋਣ ਹੋਵੇਗੀ।
ਗਠਜੋੜ ਨਹੀਂ, ਲੱਠਜੋੜ : ਪਾਸਵਾਨ
NEXT STORY