ਕੋਲਕਾਤਾ- ਕਰੋੜਾਂ ਰੁਪਏ ਦੇ ਸ਼ਾਰਦਾ ਚਿੱਟ ਫੰਡ ਘਪਲੇ ਵਿਚ ਮਸ਼ਹੂਰ ਅਭਿਨੇਤਾ ਅਤੇ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਮਿਥੁਨ ਚੱਕਰਵਰਤੀ ਦੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਵਲੋਂ ਉਨ੍ਹਾਂ ਦੇ ਵਕੀਲ ਬਿਮਾਨ ਸਰਕਾਰ ਇਥੇ ਸਾਲਟ ਲੇਕ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਅੱਜ ਪੇਸ਼ ਹੋਏ।
ਈ. ਡੀ. ਨੇ ਬਾਲੀਵੁੱਡ ਅਭਿਨੇਤਾ ਨੂੰ ਦੂਸਰੀ ਵਾਰ ਸੰਮਨ ਭੇਜਿਆ ਹੈ। ਈ. ਡੀ. ਨੇ ਸ਼ਾਰਦਾ ਘਪਲੇ ਵਿਚ ਕਥਿਤ ਸ਼ਮੂਲੀਅਤ ਸੰਬੰਧੀ ਜਾਂਚ ਏਜੰਸੀ ਨੂੰ ਦਸਤਾਵੇਜ਼ ਜਮ੍ਹਾ ਨਾ ਕਰਾਉਣ 'ਤੇ ਸ਼੍ਰੀ ਚੱਕਰਵਰਤੀ ਨੂੰ ਸੰਮਨ ਭੇਜਿਆ। ਸੂਤਰਾਂ ਨੇ ਦੱਸਿਆ ਕਿ ਸ਼੍ਰੀ ਚੱਕਰਵਰਤੀ ਸ਼ਾਰਦਾ ਸਮੂਹ ਦੇ ਬਰਾਂਡ ਅੰਬੈਸਡਰ ਸਨ ਅਤੇ ਇਸ ਲਈ ਉਨ੍ਹਾਂ ਨੂੰ ਰੁਪਏ ਦਿੱਤੇ ਗਏ। ਸੂਤਰਾਂ ਨੇ ਦੱਸਿਆ ਕਿ ਈ. ਡੀ. ਰੁਪਏ ਦੇ ਲੈਣ-ਦੇਣ ਦੀ ਜਾਂਚ ਕਰ ਰਿਹਾ ਹੈ।
ਮੇਅਰ ਦੀ ਚੋਣ 'ਚ ਹੋਵੇਗਾ ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ
NEXT STORY