ਪੁਲਸ 'ਤੇ ਕੀਤਾ ਗਿਆ ਪੈਟਰੋਲ ਬੰਬ, ਸਰੀਏ, ਲੋਹੇ ਦੀਆਂ ਰਾਡਾਂ ਨਾਲ ਹਮਲਾ
ਪਟਿਆਲਾ(ਰਾਣਾ, ਨਰਿੰਦਰ)-ਵਿਧਾਨ ਸਭਾ ਹਲਕਾ ਸਮਾਣਾ 'ਚ ਪੈਂਦੇ ਪਿੰਡ ਮੱਦੋਮਾਜਰਾ ਵਿਖੇ ਵੀਰਵਾਰ ਨੂੰ ਪੁਲਸ ਅਤੇ ਕਬਜ਼ਾਧਾਰਕਾਂ ਵਿਚਕਾਰ ਖੂਨੀ ਟਕਰਾਅ ਦੇਖਣ ਨੂੰ ਮਿਲਿਆ। ਡੀ. ਐੱਸ. ਪੀ. ਪਾਤੜਾਂ ਸਵਰਨਜੀਤ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਸ ਫੋਰਸ ਅਦਾਲਤੀ ਹੁਕਮਾਂ ਤੋਂ ਬਾਅਦ 6 ਕਨਾਲ 17 ਮਰਲੇ ਦਾ ਕਬਜ਼ਾ ਲੈਣ ਗਈ ਸੀ। ਜਿਉਂ ਹੀ ਪੁਲਸ ਪਾਰਟੀ ਦਾਖਲ ਹੋਈ ਤਾਂ ਉੁਥੇ ਪਹਿਲਾਂ ਤੋਂ ਹੀ ਤਾਇਨਾਤ ਕਬਜ਼ਾਧਾਰਕਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਦੇਖਦੇ ਹੀ ਦੇਖਦੇ ਖੇਤ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਿਆ। ਪੁਲਸ ਵਲੋਂ ਕਾਰਵਾਈ ਸ਼ੁਰੂ ਕਰਨ 'ਤੇ ਹੀ ਕਬਜ਼ਾਧਾਰਕ ਕਿਸਾਨ ਭੜਕ ਉੱਠੇ ਅਤੇ ਉਨ੍ਹਾਂ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ। ਕਬਜ਼ਾਧਾਰਕਾਂ ਨੇ ਡਾਂਗਾਂ, ਪੈਟਰੋਲ ਬੰਬ, ਕਿਰਪਾਨਾਂ ਨਾਲ ਹਮਲਾ ਕੀਤਾ। ਲੰਬਾ ਸਮਾਂ ਪੁਲਸ ਅਤੇ ਕਬਜ਼ਾਧਾਰਕਾਂ ਵਿਚ ਟਕਰਾਅ ਚੱਲਦਾ ਰਿਹਾ। ਪੁਲਸ ਪਾਰਟੀ 'ਤੇ ਪੈਟਰੋਲ ਬੰਬ ਸੁੱਟੇ ਗਏ ਅਤੇ ਕਈ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਵੀ ਹੋ ਗਏ। ਸੂਤਰਾਂ ਮੁਤਾਬਕ ਕਿਸਾਨਾਂ ਨੇ ਪਹਿਲਾਂ ਹੀ ਇਥੇ ਇੱਟਾਂ ਰੋੜੇ ਜਮ੍ਹਾ ਕੀਤੇ ਹੋਏ ਸਨ। ਵੱਡੇ ਪੱਧਰ 'ਤੇ ਪਥਰਾਅ ਵੀ ਕੀਤਾ ਗਿਆ। ਜੇਕਰ ਬਾਰਸ਼ ਕਾਰਨ ਖੜ੍ਹੀ ਕਣਕ ਦੀ ਫਸਲ ਗਿੱਲੀ ਨਾ ਹੁੰਦੀ ਤਾਂ ਫਸਲ ਨੂੰ ਅੱਗ ਲੱਗ ਸਕਦੀ ਸੀ, ਜਿਸ ਕਾਰਨ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।
ਅਧਿਕਾਰੀ ਬਣੇ ਮੂਕ ਦਰਸ਼ਕ
ਕਬਜ਼ਾ ਲੈਣ ਗਈ ਪੁਲਸ ਉਦੋਂ ਨਾਕਾਮਯਾਬ ਹੁੰਦੀ ਦਿਖੀ ਜਦੋਂ ਪੁਲਸ ਦੇ ਆਲਾ ਅਫ਼ਸਰਾਂ ਨੇ ਇਸ ਦ੍ਰਿਸ਼ ਨੂੰ ਦੇਖਣ ਦੇ ਬਾਵਜੂਦ ਵੀ ਕੋਈ ਗਰਮੀ ਨਹੀਂ ਫੜੀ, ਪੁਲਸ ਕਬਜ਼ਾਧਾਰਕਾਂ ਕੋਲੋਂ ਸ਼ਰੇਆਮ ਕੁੱਟ ਖਾਂਦੀ ਦਿਖੀ, ਜਿਥੇ ਕਈ ਇੰਸਪੈਕਟਰ, ਸਬ-ਇੰਸਪੈਕਟਰ, ਏ. ਐੱਸ. ਆਈ. ਲਾਚਾਰ ਸਾਬਤ ਹੋਏ, ਜਿਨ੍ਹਾਂ ਆਪਣੇ ਨਾਲ ਗਈ ਪੁਲਸ ਦੇ ਕਾਂਸਟੇਬਲਾਂ ਨੂੰ ਕੁੱਟ ਖਾਂਦੇ ਸ਼ਰੇਆਮ ਦੇਖਿਆ।
ਬਲੈਕ ਕਮਾਂਡੋ ਫੋਰਸ ਦੇ ਨਾਲ ਲੇਡੀਜ਼ ਪੁਲਸ ਦੀ ਕਾਰਵਾਈ ਵੀ ਰਹੀ ਪੂਰੀ ਤਰ੍ਹਾਂ ਠੁੱਸ
ਪਿੰਡ ਮੱਦੋਮਾਜਰਾ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਈ ਖੂਨੀ ਝੜਪ ਵਿਚ 50 ਤੋਂ ਵਧ ਪੁਲਸ ਕਮਾਂਡੋ ਫੋਰਸ ਦੇ ਜਵਾਨ ਸਨ, ਜਿਨ੍ਹਾਂ ਸ਼ਰੇਆਮ ਇਸ ਲੜਾਈ ਦੇ ਦ੍ਰਿਸ਼ ਨੂੰ ਦੇਖਣ ਤੋਂ ਇਲਾਵਾ ਕੁੱਝ ਨਹੀਂ ਕੀਤਾ ਪਰ ਜੋ ਬਲੈਕ ਕਮਾਂਡੋ ਫੋਰਸ ਦਾ ਕੰਮ ਚੁਸਤ-ਫੁਰਤ ਤੇ ਤੇਜ਼-ਤਰਾਰੀ ਵਾਲਾ ਹੁੰਦਾ ਹੈ, ਜਿਥੇ ਉਨ੍ਹਾਂ ਫੋਰਸ 'ਤੇ ਹਮਲਾ ਹੁੰਦੇ ਦੇਖ ਕੇ ਵੀ ਆਪਣਾ ਕੋਈ ਜੌਹਰ ਨਹੀਂ ਦਿਖਾਇਆ, ਜਿਸ ਵਿਚ ਬਲੈਕ ਕਮਾਂਡੋ ਫੋਰਸ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਈ। ਇਥੇ ਹੀ ਬਸ ਨਹੀਂ ਨਵੀਂ ਭਰਤੀ ਹੋਈਆਂ ਲੇਡੀਜ਼ ਪੁਲਸ ਮੁਲਾਜ਼ਮ ਵੀ ਇਸ ਕਬਜ਼ੇ ਵੇਲੇ ਕਾਰਵਾਈ ਕਰਨ ਵਿਚ ਨਾਕਾਮਯਾਬ ਸਾਬਤ ਹੋਈਆਂ ਅਤੇ ਇਹ ਲੜਕੀਆਂ ਇਕ ਦੂਜੇ ਤੋਂ ਲੁਕਦੀਆਂ ਨਜ਼ਰ ਆਈਆਂ, ਜਦੋਂ ਕਿ ਆਪਣੀ ਫੋਰਸ ਦੇ ਬਚਾਅ ਲਈ ਜਿਥੇ ਪੁਲਸ ਮੁਲਾਜ਼ਮ ਇਸ ਲੜਾਈ ਦਾ ਸਾਹਮਣਾ ਕਰ ਰਹੇ ਸਨ, ਉੁਥੇ ਹੀ ਇਨ੍ਹਾਂ ਵਲੋਂ ਅੱਗੇ ਆਉਣ ਦੀ ਕੋਈ ਹਿੰਮਤ ਨਹੀਂ ਕੀਤੀ ਗਈ, ਜਦੋਂ ਕਿ ਕਬਜ਼ਾਧਾਰਕਾਂ ਵਿਚ ਹਮਲਾ ਕਰਨ ਵਾਲੀਆਂ ਔਰਤਾਂ ਵੀ ਸ਼ਾਮਲ ਸਨ।
ਜ਼ਿਮਨੀ ਚੋਣਾਂ ਦੇ ਮਾਸਟਰ ਹਨ ਅਕਾਲੀ-ਬਾਜਵਾ (ਵੀਡੀਓ)
NEXT STORY