ਬਟਾਲਾ (ਬੇਰੀ)-ਅੱਜ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂਆਂ ਕਸਤੂਰੀ ਲਾਲ ਸੇਠ, ਮਨਜੀਤ ਸਿੰਘ ਹੰਸਪਾਲ, ਜਤਿੰਦਰ ਮਾਨਾ ਐਡਵੋਕੇਟ, ਸੀਨੀਅਰ ਇੰਕਾ, ਨੇਤਾ ਰਮੇਸ਼ ਵਰਮਾ, ਚੰਦਰ ਮੋਹਨ ਵਿੱਜ, ਰਛਪਾਲ ਸਿੰਘ ਭੋਲਾ, ਪਵਨ ਸ਼ਰਮਾ, ਰਮਨ ਨਈਅਰ, ਰੂਪ ਲਾਲ, ਨਿਰਮਲਾ ਕੁਮਾਰੀ ਗੋਗਾ, ਯੋਗਰਾਜ ਸ਼ਰਮਾ, ਅਵਿਨਾਸ਼ ਸਹਿਦੇਵ, ਸੌਰਵ ਵਰਮਾ, ਗੌਰਵ ਵਰਮਾ ਆਦਿ ਨੇ ਪ੍ਰੈੱਸ ਨੂੰ ਜਾਰੀ ਕੀਤੇ ਲਿਖਤੀ ਸਾਂਝੇ ਬਿਆਨ ਵਿਚ ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਦੇ ਮੁੱਦੇ 'ਤੇ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਨੀਵਾਂ ਦਿਖਾਉਣ ਲਈ ਕੈਪਟਨ ਸਮੇਂ-ਸਮੇਂ 'ਤੇ ਗਲਤ ਬਿਆਨ ਦੇ ਕੇ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਜੋ ਕਿ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਉਹ ਵੀ ਲੰਮਾ ਸਮਾਂ ਪਾਰਟੀ ਦੇ ਪ੍ਰਧਾਨ ਰਹੇ ਹਨ।ਕਾਂਗਰਸੀਆਂ ਨੇ ਕਿਹਾ ਕਿ ਕੈਪਟਨ ਨੇ ਧੂਰੀ ਚੋਣ ਦੌਰਾਨ ਵੱਖਰਾ ਗਰੁੱਪ ਬਣਾ ਕੇ ਵਰਕਰਾਂ ਵਿਚ ਭਰਮ ਪੈਦਾ ਕੀਤਾ, ਜਿਸ ਦਾ ਨੁਕਸਾਨ ਪਾਰਟੀ ਨੂੰ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਦੇ ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਜੋ ਪੂਰੇ ਦੇਸ਼ ਦੇ ਨੌਜਵਾਨ ਪਾਰਟੀ ਨਾਲ ਜੁੜ ਕੇ ਆਪਣੀ ਨਵੀਂ ਸੋਚ ਮੁਤਾਬਕ ਪਾਰਟੀ ਦੀ ਸੇਵਾ ਕਰ ਸਕਣ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਆਸ਼ੀਰਵਾਦ ਨਾਲ ਪਾਰਟੀ ਵਿਚ ਨਵੀਂ ਜਾਨ ਪੈ ਸਕੇ।
ਪੀਰ ਨਿਗਾਹੇ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਦਾਦੀ-ਪੋਤੇ ਦੀ ਮੌਤ (ਦੇਖੋ ਤਸਵੀਰਾਂ)
NEXT STORY