ਹੁਸ਼ਿਆਰਪੁਰ(ਅਸ਼ਵਨੀ)-ਬਜਵਾੜਾ ਬਾਈਪਾਸ ਰੋਡ 'ਤੇ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਅੱਜ ਸਵੇਰੇ ਇਕ ਕਾਰ ਨੰ. ਪੀ. ਬੀ. 08-ਸੀ. ਐੱਸ-8071 ਨੂੰ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਫ਼ਾਰੀ ਗੱਡੀ ਨੰ. ਪੀ. ਬੀ. 09-ਪੀ-3778 ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਕਾਰ ਖੇਤਾਂ 'ਚ ਪਲਟ ਗਈ ਅਤੇ ਕਾਰ ਵਿਚ ਸਵਾਰ 42 ਸਾਲਾ ਔਰਤ ਰਾਣੀ ਤੇ ਉਸ ਦਾ 9 ਮਹੀਨਿਆਂ ਦਾ ਪੋਤਰਾ ਗੁਰਜੀਤ ਸਿੰਘ ਪੁੱਤਰ ਮਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਰਾਣੀ ਦਾ ਪਤੀ ਵਰਿੰਦਰ ਸਿੰਘ ਜੋ ਕਿ ਕਾਰ ਚਲਾ ਰਿਹਾ ਸੀ ਤੇ ਉਨ੍ਹਾਂ ਦਾ ਲੜਕਾ ਤਰਜਿੰਦਰ ਸਿੰਘ ਅਤੇ ਸਫ਼ਾਰੀ ਗੱਡੀ 'ਚ ਸਵਾਰ ਇਕ ਵਿਅਕਤੀ ਯਾਦਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖੇੜਾ ਦੂਣਾ ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਜ਼ਖ਼ਮੀ ਹੋ ਗਏ। ਹਾਦਸੇ ਵਿਚ ਦੋਵੇਂ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਸਾਰੇ ਜ਼ਖ਼ਮੀਆਂ ਨੂੰ 108 ਨੰਬਰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੋਂ ਡਾਕਟਰਾਂ ਨੇ ਤਰਜਿੰਦਰ ਸਿੰਘ ਨੂੰ ਜਲੰਧਰ ਰੈਫਰ ਕਰ ਦਿੱਤਾ।
ਇਸ ਦੌਰਾਨ ਸਫ਼ਾਰੀ ਗੱਡੀ ਦਾ ਚਾਲਕ ਪਵਨ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਖੇੜਾ ਦੂਣਾ ਗੱਡੀ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਵਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਵਨ ਕੁਮਾਰ ਖਿਲਾਫ਼ ਧਾਰਾ 279, 337, 304-ਏ ਤੇ 427 ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾਦੀ-ਪੋਤੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਜਾਇਆ ਗਿਆ।
ਪੀਰ ਨਿਗਾਹੇ ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ
ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੁਹੱਲਾ ਪ੍ਰਤਾਪ ਸਿੰਘ ਨਜ਼ਦੀਕ ਬਡਾਲਾ ਚੌਕ ਥਾਣਾ ਡਵੀਜ਼ਨ ਨੰ. 6 ਜਲੰਧਰ ਆਪਣੀ ਪਤਨੀ, ਪੋਤਰੇ ਤੇ ਲੜਕੇ ਨਾਲ ਹਿਮਾਚਲ ਪ੍ਰਦੇਸ਼ ਵਿਖੇ ਪੀਰ ਨਿਗਾਹਾ ਅਸਥਾਨ 'ਤੇ ਮੱਥਾ ਟੇਕਣ ਜਾ ਰਹੇ ਸਨ।
ਪੁਲਸ ਤੇ ਕਬਜ਼ਾਧਾਰਕ ਪਾਰਟੀ 'ਚ ਹੋਇਆ ਖੂਨੀ ਟਕਰਾਅ...! (ਦੇਖੋ ਤਸਵੀਰਾਂ)
NEXT STORY