ਚੰਡੀਗੜ੍ਹ (ਰਾਏ)-ਮਨੀਮਾਜਰਾ 'ਚ ਅਵਾਰਾ ਕੁੱਤੇ ਦੇ ਵੱਢਣ ਕਾਰਨ ਪੀ. ਜੀ. ਆਈ. 'ਚ 6 ਸਾਲਾ ਸਾਦੀਆ ਦੀ ਬੀਤੀ ਰਾਤ ਮੌਤ ਹੋ ਗਈ। ਵੀਰਵਾਰ ਨੂੰ ਕਬਰਿਸਤਾਨ 'ਚ ਉਸ ਨੂੰ ਦਫਨਾ ਦਿੱਤਾ ਗਿਆ। ਇਸ ਮੌਕੇ 'ਤੇ ਮੇਅਰ ਪੂਨਮ ਸ਼ਰਮਾ ਸਮੇਤ ਖੇਤਰੀ ਵਿਧਾਇਕ ਗੁਰਚਰਨ ਦਾਸ ਕਾਲਾ ਸਮੇਤ ਹੋਰਾਂ ਨੇ ਸਾਦੀਆ ਦੇ ਰਿਸ਼ਤਾਦਾਰਾਂ ਅਤੇ ਨਿਗਮ ਦੇ ਐੱਮ. ਓ. ਐੱਚ. ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਸਾਦੀਆ ਦੀ ਮਾਂ ਇਮਰਾਨਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਖਰੀ ਉਮੀਦ ਦੇ ਨਾਲ ਸਭ ਕੁਝ ਗੁਆ ਦਿੱਤਾ ਹੈ। ਇਮਰਾਨਾ ਮਨੀਮਾਜਰਾ ਦੇ ਸ਼ਾਂਤੀ ਨਗਰ ਦੇ ਇਕ ਕਮਰੇ 'ਚ ਆਪਣੀ ਬੇਟੀ ਨਾਲ ਇਕੱਲੀ ਰਹਿੰਦੀ ਸੀ। ਇਮਰਾਨਾ ਨੇ ਦੱਸਿਆ ਕਿ ਅਵਾਰਾ ਕੁੱਤੇ ਦੇ ਵੱਢੇ ਜਾਣ ਤੋਂ ਇਕ ਦਿਨ ਪਹਿਲਾਂ ਹੀ ਸਾਦੀਆ ਨੇ ਆਪਣਾ ਸਕੂਲ ਦਾ ਨਤੀਜਾ ਦਿਖਾਇਆ ਸੀ, ਜਿਸ 'ਚ ਉਸ ਨੇ ਸਾਰੇ ਵਿਸ਼ਿਆਂ 'ਚ ਏ ਗ੍ਰੇਡ ਹਾਸਲ ਕੀਤਾ ਸੀ। ਸਾਦੀਆ ਪੁਲਸ ਅਫਸਰ ਬਣਨਾ ਚਾਹੁੰਦੀ ਸੀ।
ਇਮਰਾਨਾ ਦੀਆਂ 2 ਬੇਟੀਆਂ ਸਨ, ਪਰ 6 ਸਾਲ ਪਹਿਲਾਂ ਉਸ ਦਾ ਪਤੀ ਨਾਲ ਤਲਾਕ ਹੋ ਗਿਆ ਸੀ ਅਤੇ ਇਕ ਬੇਟੀ ਉਸ ਦਾ ਪਤੀ ਆਪਣੇ ਨਾਲ ਲੈ ਗਿਆ ਸੀ। ਇਮਰਾਨਾ ਘਰਾਂ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ।
ਅਜਿਹੇ ਸਟੰਟ ਜਿਸ ਨੇ ਵੀ ਦੇਖੇ, ਦੇਖਦਾ ਹੀ ਰਹਿ ਗਿਆ (ਦੇਖੋ ਤਸਵੀਰਾਂ)
NEXT STORY