ਸ਼੍ਰੀਨਗਰ- ਕਸ਼ਮੀਰੀ ਵੱਖਵਾਦੀ ਨੇਤਾ ਮਸਰਤ ਆਲਮ ਨੂੰ ਸ਼ੁੱਕਰਵਾਰ ਦੀ ਸਵੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਸਰਤ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਇਕ ਰੈਲੀ ਵਿਚ ਪਾਕਿਸਤਾਨ ਦੇ ਸਮਰਥਨ 'ਚ ਨਾਅਰੇ ਲਾਏ ਸਨ ਅਤੇ ਨਾਲ ਹੀ ਪਾਕਿਸਤਾਨੀ ਝੰਡੇ ਵੀ ਲਹਿਰਾਏ ਸਨ। ਆਲਮ ਨੂੰ ਵੀਰਵਾਰ ਦੀ ਰਾਤ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹੁਰੀਅਤ ਕਾਨਫਰੰਸ ਦੇ ਕਟੜਪੰਥੀ ਧੜੇ ਦੇ ਪ੍ਰਧਾਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਹੋਰ ਕੁਝ ਵੱਖਵਾਦੀ ਨੇਤਾਵਾਂ ਨੂੰ ਕਸ਼ਮੀਰ ਘਾਟੀ ਵਿਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਣਾ ਕੇ ਰੱਖਣ ਲਈ ਵੀਰਵਾਰ ਦੀ ਰਾਤ ਨੂੰ ਹੀ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਬੀਤੀ 13 ਅਪ੍ਰੈਲ ਨੂੰ ਤ੍ਰਾਲ ਵਿਚ ਫੌਜ ਦੀ ਕਾਰਵਾਈ 'ਚ ਕਥਿਤ ਰੂਪ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਘਟਨਾ ਵਿਰੁੱਧ ਹੁਰੀਅਤ ਕਾਨਫਰੰਸ ਨੇ ਅੱਜ 'ਤ੍ਰਾਲ ਚਲੋ' ਦੀ ਅਪੀਲ ਕੀਤੀ ਸੀ।
ਪੋਰਨ ਸਾਈਟ 'ਤੇ ਆਪਣਾ MMS ਦੇਖ ਲੜਕੀ ਨੇ ਖਾ ਲਿਆ ਜ਼ਹਿਰ
NEXT STORY