ਚੰਡੀਗੜ੍ਹ (ਰਾਏ)-ਮਨੀਮਾਜਰਾ 'ਚ ਆਵਾਰਾ ਕੁੱਤੇ ਦੇ ਕੱਟੇ ਜਾਣ ਨਾਲ ਜਿਸ 6 ਸਾਲ ਦੀ ਬੱਚੀ ਸਾਦੀਆ ਦੀ ਬੀਤੀ ਰਾਤ ਪੀ. ਜੀ. ਆਈ. ਵਿਚ ਮੌਤ ਹੋ ਗਈ ਸੀ, ਨੂੰ ਵੀਰਵਾਰ ਨੂੰ ਖੇਤਰ ਦੇ ਕਬਰਿਸਤਾਨ ਵਿਚ ਦਫ਼ਨਾਇਆ ਗਿਆ। ਲਗਭਗ 21 ਦਿਨਾਂ ਤੋਂ ਬਿਮਾਰ ਧੀ ਦਾ ਪਤਾ ਵੀ ਨਹੀਂ ਕੀਤਾ ਅਤੇ ਜਦੋਂ ਲਾਲਚ 'ਚ ਧੀ ਦਾ ਜਨਾਜ਼ਾ ਵੀ ਸਕੂਨ ਨਾਲ ਨਹੀਂ ਚੁੱਕਣ ਦੇਣਾ ਚਾਹੁੰਦਾ ਸੀ। ਇਸ ਤੋਂ ਖਫਾ ਮੇਅਰ ਪੂਨਮ ਸ਼ਰਮਾ ਨੇ ਉਸ ਦੇ ਇਕ ਤੋਂ ਬਾਅਦ ਇਕ ਕਈ ਥੱਪੜ ਜੱੜ ਦਿੱਤੇ।
ਇਸ ਦੌਰਾਨ ਮੇਅਰ ਪੂਨਮ ਸ਼ਰਮਾ ਨੇ ਮ੍ਰਿਤਕਾ ਸਾਦੀਆ ਦੇ ਪਿਤਾ ਨੌਸ਼ਾਦ ਨੂੰ 3 ਥੱਪੜ ਮਾਰੇ। ਨੌਸ਼ਾਦ ਪੀੜਤਾ ਦੇ ਘਰ ਦੇ ਬਾਹਰ ਸ਼ਰਾਬ ਪੀ ਕੇ ਗਲਤ ਬੋਲ ਰਿਹਾ ਸੀ। ਜਦ ਮੇਅਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਹ ਚੁੱਪ ਨਹੀਂ ਹੋਇਆ ਤਾਂ ਮੇਅਰ ਨੇ ਗੁੱਸੇ ਵਿਚ ਆ ਕੇ ਉਸ ਦੇ 3 ਥੱਪੜ ਮਾਰ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸ਼ਾਦ ਮਨੀਮਾਜਰਾ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਨੌਸ਼ਾਦ ਨੂੰ ਇਸ ਲਈ ਥੱਪੜ ਮਾਰਿਆ ਕਿਉਂਕਿ ਉਹ ਔਰਤਾਂ ਨਾਲ ਅਭੱਦਰ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਕੋਦਰ ਵਾਸੀਆਂ ਦਾ ਜਿਊਣਾ ਹੋਇਆ ਮੁਸ਼ਕਿਲ
NEXT STORY