ਜਲੰਧਰ : ਸੀਵਰੇਜ ਦੇ ਖਰਾਬ ਸਿਸਟਮ ਕਾਰਨ ਨਕੋਦਰ ਵਾਸੀ ਪਿਛਲੇ ਕਈ ਸਾਲਾਂ ਤੋਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਰਸਾਤਾਂ ਦੇ ਦਿਨਾਂ 'ਚ ਤਾਂ ਹਾਲ ਹੋਰ ਵੀ ਬੁਰਾ ਹੋ ਜਾਂਦਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਦੁਕਾਨਾਂ ਦੇ ਅੰਦਰ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਮਾਈ ਕਰਨ 'ਚ ਵੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਨੂੰ ਮਜਬੂਰਨ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ। ਨਾ ਤਾਂ ਇਸ ਪਾਸੇ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਨਗਰ ਕਮੇਟੀ ਕੋਈ ਜ਼ਿੰਮੇਵਾਰੀ ਸਮਝ ਰਹੀ ਹੈ। ਇਥੇ ਦਿੱਤੀਆਂ ਤਸਵੀਰਾਂ ਲੋਕਾਂ ਦੀ ਪਰੇਸ਼ਾਨੀ ਮੂੰਹੋਂ ਦੱਸ ਰਹੀਆਂ ਹਨ।
ਪਿਆਰ 'ਚ ਅੰਨ੍ਹੀ ਦੀਆਂ ਅੱਖਾਂ ਉਦੋਂ ਖੁੱਲ੍ਹੀਆਂ, ਜਦੋਂ ਲਵ ਮੈਰਿਜ ਕਰਕੇ ਵੀ ਪਤੀ ਨੇ...
NEXT STORY