ਬੀਜਿੰਗ— ਚੀਨ ਦੀ ਅਦਾਲਤ ਨੇ ਇਕ ਪੱਤਰਕਾਰ ਨੂੰ ਕਮਿਊਨੀਸਟ ਪਾਰਟੀ ਸੰਬੰਧੀ ਦਸਤਾਵੇਜ਼ ਲੀਕ ਕਰਨ ਦੇ ਦੋਸ਼ 'ਚ 7 ਸਾਲ ਕੈਦ ਦੀ ਸਜਾ ਸੁਣਾਈ ਹੈ। ਦੋਸ਼ੀ ਪੱਤਰਕਾਰ ਗੋਆ-ਯੂ ਦੇ ਵਕੀਲ ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਨਵੰਬਰ 'ਚ ਜੇਲ 'ਚ ਬੰਦ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਸੰਵੇਦਨਸ਼ੀਲ ਆਂਤਰਿਕ ਜਾਣਕਾਰੀਆਂ ਵਿਦੇਸ਼ੀ ਸੰਪਰਕਾਂ ਨੂੰ ਦੇਣ ਦਾ ਦੋਸ਼ ਸੀ। ਉਨ੍ਹਾਂ ਕਿਹਾ ਕਿ ਅਦਾਲ ਦੇ ਇਸ ਫੈਸਲੇ ਨਾਲ ਕਮਿਊਨੀਸਟ ਪਾਰਟੀ ਦੇ ਆਂਤਰਿਕ ਕਾਰਜਪ੍ਰਣਾਲੀ ਅਤੇ ਉਸ ਦੀ ਲੋਕਤਾਂਤਰਿਕਤਾ 'ਤੇ ਸਵਾਲ ਪਾਦਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਚੀਨ 'ਚ ਪਹਿਲਾਂ ਵੀ ਅਭੀਵਿਅਕਤੀ ਦੀ ਸੁਤੰਤਰਤਾ 'ਤੇ ਹਮਲੇ ਹੁੰਦੇ ਰਹੇ ਹਨ। ਮਨੁੱਖੀ ਅਧਿਕਾਰ ਕਾਰਚਕਰਤਾਵਾਂ ਅਤੇ ਵੱਖ-ਵੱਖ ਸੰਗਠਨਾਂ ਨੇ ਯੂ ਦੀ ਛੇਤੀ ਰਿਹਾਈ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਵੀ ਪਿਛਲੇ ਮਹੀਨੇ ਜੇਨੇਵਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਸੈਸ਼ਨ 'ਚ ਯੂ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਕੈਨੇਡਾ 'ਚ ਲੱਗੀ ਅੱਗ, ਪੂਰੇ ਸ਼ਹਿਰ 'ਚ ਫੈਲਿਆ ਧੂੰਆਂ
NEXT STORY