ਹੂਨਾਨ- ਚੀਨ 'ਚ ਤਿਆਨਮੇਨ ਮਾਊਂਟੇਨ 'ਤੇ 4196 ਫੁੱਟ ਦੀ ਉਚਾਈ 'ਤੇ ਕੁਦਰਤੀ 'ਹੇਵਨਸ ਗੇਟ' (ਸਵਰਗ ਦਾ ਦਵਾਰ) ਹੈ। ਇਹ ਸੈਲਾਨੀਆਂ ਵਿਚਾਲੇ ਕਾਫੀ ਪ੍ਰਸਿੱਧ ਹੈ ਅਤੇ ਇਥੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਉਪਰ ਤੱਕ ਜਾਣ ਲਈ 999 ਪੌੜੀਆਂ ਅਤੇ ਕੇਬਲ ਕਾਰ ਦਾ ਨੈੱਟਵਰਕ ਹੈ। ਇਹ ਕੇਬਲ ਕਾਰ ਕਾਫੀ ਲੰਬੀ ਹੈ, ਜਿਸ ਨੂੰ ਫ੍ਰੈਂਚ ਕੰਪਨੀ ਪੋਮਾ ਨੇ ਇਥੇ ਲਗਾਇਆ ਹੈ। ਇਸ ਕੇਬਲ ਦੀ ਕੁਲ ਲੰਬਾਈ 7455 ਮੀਟਰ ਹੈ। ਲੋਕ ਪੌੜੀਆਂ ਰਾਹੀਂ ਜਾਣਾ ਪਸੰਦ ਕਰਦੇ ਹਨ। ਹੂਨਾਨ ਸੂਬੇ ਦੇ ਨੈਸ਼ਨਲ ਪਾਰਕ 'ਚ ਸਥਿਤ ਇਸ ਥਾਂ ਤੱਕ ਪਹੁੰਚਣ ਲਈ ਘਮੇਟੇਦਾਰ ਰਸਤਿਆਂ ਤੋਂ ਲੰਘਣਾ ਹੁੰਦਾ ਹੈ।
ਇਥੇ ਜਿਹੜਾ ਮੰਦਰ ਹੈ ਉਹ ਸਿਖਰ 'ਤੇ ਸਥਿਤ ਹੈ। ਅਸਲ ਮੰਦਰ ਇਥੇ ਤਾਂਗ ਰਾਜਵੰਸ਼ 'ਚ ਬਣਾਇਆ ਗਿਆ ਸੀ। ਹੁਣ ਤਾਂਗ ਰਾਜਵੰਸ਼ ਵਾਸਤੂਕਲਾ ਦੇ ਨਾਲ ਇਕ ਹੋਰ ਜ਼ਿਆਦਾ ਹਾਲ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਨ੍ਹਾਂ ਵਲੋਂ ਇਥੇ ਇਕ ਸ਼ਾਕਾਹਾਰੀ ਰੈਸਟੋਰੈਂਟ ਵੀ ਬਣਾਇਆ ਜਾ ਰਿਹਾ ਹੈ।
ਚੀਨ 'ਚ ਪੱਤਰਕਾਰ ਨੂੰ ਦਸਤਾਵੇਜ਼ ਲੀਕ ਕਰਨ ਦੇ ਦੋਸ਼ 'ਚ 7 ਸਾਲ ਦੀ ਕੈਦ
NEXT STORY