ਰਾਂਚੀ- ਜੇਕਰ ਸਾਡੇ 'ਚ ਕੁਝ ਵੱਖਰਾ ਕਰਨ ਦਾ ਜਜ਼ਬਾ ਹੈ ਤਾਂ ਅਸੀਂ ਮੁਸ਼ਕਲ ਕੰਮ ਨੂੰ ਵੀ ਸੌਖਾ ਕਰ ਸਕਦੇ ਹਾਂ ਤੇ ਬੁਲੰਦੀਆਂ ਨੂੰ ਛੂਹ ਸਕਦੇ ਹਾਂ। ਕੁਝ ਅਜਿਹਾ ਹੀ ਕੀਤਾ, ਇਨ੍ਹਾਂ 4 ਦੋਸਤਾਂ ਨੇ। ਜਿਨਾਂ ਨੇ ਨੌਕਰੀ ਛੱਡ ਕੇ ਡੇਅਰੀ ਦਾ ਧੰਦਾ ਅਪਣਾਇਆ ਅਤੇ ਹੁਣ ਉਨ੍ਹਾਂ ਦਾ ਸਿਰਫ ਇਕ ਹੀ ਟੀਚਾ ਹੈ ਕਿ ਉਹ ਡੇਅਰੀ ਦੇ ਧੰਦੇ ਨੂੰ ਉੱਚਾਈਆਂ ਤਕ ਲੈ ਜਾਣ ਤਾਂ ਕਿ ਲੋਕ ਪੂਰੇ ਵਿਸ਼ਵਾਸ ਨਾਲ ਇਨ੍ਹਾਂ ਦੀ ਵਰਤੋਂ ਕਰ ਸਕਣ।
ਅਭਿਨਵ, ਅਭਿਸ਼ੇਕ, ਰਾਕੇਸ਼ ਅਤੇ ਹਰਸ਼ ਨੇ ਇਸ ਉਮੀਦ ਨਾਲ ਓਸਮ ਨਾਮੀ ਬਰਾਂਡ ਦਾ ਦੁੱਧ ਉਤਪਾਦ ਬਜ਼ਾਰਾਂ ਵਿਚ ਲਿਆਉਣ ਦਾ ਟੀਚਾ ਰੱਖਿਆ ਹੈ। ਨੌਕਰੀ ਛੱਡ ਕੇ ਇਨ੍ਹਾਂ ਚਾਰੋਂ ਦੋਸਤਾਂ ਨੇ ਐਚ. ਆਰ. ਫੂਡ ਪ੍ਰੋਸੈਸਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ, ਜਿਸ ਦੇ ਸੀ. ਈ. ਓ. ਅਭਿਨਵ ਹਨ ਅਤੇ ਬਾਕੀ ਡਾਇਰੈਕਟਰ। ਇਸ ਕੰਪਨੀ ਦਾ ਦੁੱਧ ਅਗਲੇ ਹਫਤੇ ਤਕ ਬਾਜ਼ਾਰ ਵਿਚ ਆਵੇਗਾ। ਚਾਰੋਂ ਦੋਸਤਾਂ ਨੇ ਪੰਜਾਬ ਤੋਂ ਲਿਆਂਦੀਆਂ ਗਾਵਾਂ ਤੋਂ ਡੇਅਰੀ ਖੋਲੀ ਅਤੇ ਹੁਣ ਉਨ੍ਹਾਂ ਕੋਲ 110 ਗਾਵਾਂ ਹਨ।
ਡੇਅਰੀ ਦੇ ਕੰਮਕਾਜ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਭਿਨਵ ਨੇ ਕਾਨਪੁਰ ਵਿਚ ਡੇਅਰੀ ਫਾਰਮਿੰਗ ਦਾ ਕੋਰਸ ਕੀਤਾ। ਉਨ੍ਹਾਂ ਨੇ ਸਿਕਿਦਰੀ 'ਚ ਡੇਅਰੀ ਖੋਲੀ। ਡੇਅਰੀ ਤੋਂ ਜੋ ਦੁੱਧ ਨਿਕਲਦਾ ਹੈ, ਉਸ ਨੂੰ ਉਹ ਸ਼ਹਿਰ ਵਿਚ ਲਿਆ ਕੇ ਵੇਚਦੇ ਹਨ। ਕੰਪਨੀ ਦੇ ਸੀ. ਈ. ਓ. ਅਭਿਨਵ ਦਾ ਕਹਿਣਾ ਹੈ ਕਿ ਦੁੱਧ ਦੀ ਮੰਗ ਵਧਾਉਣ ਅਤੇ ਸਭ ਤੋਂ ਜ਼ਿਆਦਾ ਦਿਨ ਰੱਖਣ ਲਈ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਪਲਾਂਟ 'ਚ ਦੁੱਧ ਦੀ ਪੈਕੇਜਿੰਗ ਤਕ ਦਾ ਕੰਮ ਹੋਵੇਗਾ। ਕੰਪਨੀ ਨੇ ਇਕ ਦਿਨ ਵਿਚ 60,000 ਲਿਟਰ ਦੁੱਧ ਬਾਜ਼ਾਰ ਵਿਚ ਲਿਆਉਣ ਦਾ ਟੀਚਾ ਰੱਖਿਆ ਹੈ।
ਦੁਨੀਆ ਭਰ 'ਚ ਮਸ਼ਹੂਰ ਹਨ ਭਾਰਤ ਦੇ ਖੂਬਸੂਰਤ ਏਅਰਪੋਰਟ (ਦੇਖੋ ਤਸਵੀਰਾਂ)
NEXT STORY