ਦਿੱਲੀ— ਖੂਬਸੂਰਤੀ ਦੇ ਲਿਹਾਜ ਨਾਲ ਭਾਰਤ ਦੁਨੀਆ ਦੇ ਦੇਸ਼ਾਂ ਵਿਚੋਂ ਇਕ ਹੈ। ਭਾਰਤ ਵਿਚ ਕਈ ਅਜਿਹੇ ਸਥਾਨ ਹਨ ਜੋ ਦੁਨੀਆ ਭਰ ਵਿਚ ਪ੍ਰਸਿੱਧ ਹਨ। ਗੱਲ ਕਰੀਏ ਭਾਰਤ ਦੇ ਏਅਰਪੋਰਟਾਂ ਦੀ ਤਾਂ ਖੂਬਸੂਰਤੀ ਦੇ ਲਿਹਾਜ ਨਾਲ ਇਹ ਕਈ ਦੇਸ਼ਾਂ ਨੂੰ ਮਾਤ ਪਾਉਂਦੇ ਹਨ। ਆਓ ਫਿਰ ਜਾਣਗੇ ਹਾਂ ਭਾਰਤ ਦੇ ਸਭ ਤੋਂ ਖੂਬਸੂਰਤ ਏਅਰਪੋਰਟਾਂ ਬਾਰੇ—
ਭਾਰਤ ਦੇ ਖੂਬਸੂਰਤ ਏਅਰਪੋਰਟ—
1. ਅਗਾਟੀ ਏਅਰਪੋਰਟ, ਲਕਸ਼ਦੀਪ— ਇਹ ਏਅਰਪੋਰਟ ਸਮੁੰਦਰ ਦੇ ਵਿੱਚੋ-ਵਿੱਚ ਬਣਿਆ ਹੈ। 4000 ਫੁੱਟ ਲੰਬਾ ਰਨ-ਵੇ ਵਾਲੇ ਅਗਾਟੀ ਏਅਰਪੋਰਟ ਨੂੰ ਦੇਖਦੇ ਹੀ ਹੈਰਾਨ ਹੋ ਜਾਣਗੇ। ਇੱਥੇ ਜਦੋਂ ਜਹਾਜ਼ ਲੈਂਡ ਕਰਦਾ ਹੈ ਤਾਂ ਲੱਗਦਾ ਹੈ ਕਿ ਤੁਸੀਂ ਸਮੁੰਦਰ ਵਿਚ ਸਮਾਉਣ ਜਾ ਰਹੇ ਹੋ। ਇਹ ਦੁਨੀਆ ਦੇ ਖੂਬਸੂਰਤ ਏਅਰਪੋਰਟਾਂ ਵਿਚ ਸ਼ਾਮਲ ਹੈ ਅਤੇ ਭਾਰਤ ਦੇ ਲਕਸ਼ਦੀਪ ਵਿਚ ਬਣਿਆ ਹੈ। ਇੰਡੀਆ ਦੇ ਸਾਊਥ-ਵੈਸਟ ਵਿਚ ਅਰਬ ਸਾਗਰ ਵਿਚ ਪਾਣੀ ਨਾਲ ਘਿਰਿਆ ਇਹ ਏਅਰਪੋਰਟ ਬੇਹੱਦ ਬਹੁਤ ਹੀ ਖੂਬਸੂਰਤ ਹੈ। ਇਹ ਆਈਲੈਂਡ 6 ਕਿਲੋਮੀਟਰ ਫੈਲੇ ਹੋਏ ਆਈਲੈਂਡ 'ਤੇ ਬਣਿਆ ਸੀ।
2. ਲੇਂਗਪੁਈ ਏਅਰਪੋਰਟ, ਮਿਜ਼ੋਰਮ— ਇਹ ਏਅਰਪੋਰਟ ਮਿਜ਼ੋਰਮ ਦੀਆਂ ਸੁੰਦਰ ਪਹਾੜੀਆਂ 'ਤੇ ਬਣਿਆ ਹੋਇਆ ਹੈ। ਪਹਾੜੀਆਂ 'ਚ ਬਣੇ 25000 ਮੀਟਰ ਲੰਬੇ ਏਅਰਪੋਰਟ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਵੇਗੀ। ਜੇਕਰ ਤੁਸੀਂ ਇੱਥੇ ਗਰਮੀਆਂ ਵਿਚ ਆਓਗੇ ਤਾਂ ਦੇਖ ਕੇ ਠੰਡੇ ਸਾਹ ਭਰੋਗੇ। ਇੱਥੇ ਤੁਹਾਨੂੰ ਹਰਿਆਲੀ, ਸੁੰਦਰਤਾ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦੇਵੇਗਾ। ਇੰਡੀਆ ਦੇ ਨਾਰਥ-ਈਸਟ ਵਿਚ ਇਹ ਛੋਟਾ ਜਿਹਾ ਪਹਾੜੀ ਸੂਬਾ ਹੈ। ਇਸ ਦੀ ਬਾਰਡਰ ਲਾਈਨ ਮਿਆਂਮਾਰ, ਬੰਗਲਾਦੇਸ਼, ਤ੍ਰਿਪੁਰਾ, ਅਸਮ ਅਤੇ ਮਣੀਪੁਰ ਨਾਲ ਘਿਰੀ ਹੋਈ ਹੈ। ਇਸ ਸੂਬੇ ਨੂੰ 1987 ਵਿਚ ਵੱਖ ਸੂਬੇ ਦੀ ਮਾਨਤਾ ਦਿੱਤੀ ਗਈ ਸੀ। ਮਿਜ਼ੋਰਮ ਦਾ ਅਰਥ ਪਹਾੜੀ ਭੂਮੀ ਹੁੰਦਾ ਹੈ। ਇਹ ਛੋਟਾ ਜਿਹਾ ਸੂਬਾ 900 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ।
3. ਬੇਰਾਵੇਟਲਾਂਗ ਟੂਰਿਸਟ ਰਿਐਕਸ਼ਨ ਸੈਂਟਰ— ਦੁਨੀਆ ਦਾ ਮਸ਼ਹੂਰ ਟੂਰਿਸਟ ਸਥਾਨ ਲੇਹ ਹੈ। ਜੇਕਰ ਤੁਸੀਂ ਇੱਥੇ ਜਾਣਾ ਚਾਹੁੰਦੇ ਹੋ ਤਾਂ ਠੰਡ ਦਾ ਪੂਰਾ ਇੰਤਜ਼ਾਮ ਕਰਕੇ ਹੀ ਜਾਓ। ਇੱਥੋਂ ਦੀ ਠੰਡ ਤੁਹਾਨੂੰ ਜੰਮਾ ਕੇ ਰੱਖ ਦੇਵੇਗੀ। ਕੁਸ਼ਾਕ ਬਾਕੁਲਾ ਰਿਮਪੋਛੇ ਏਅਰਪੋਰਟ ਲੇਹ ਵਿਚ ਹੈ, ਜੋ ਕਿ ਬੇਹੱਦ ਠੰਡਾ ਅਤੇ ਉੱਚਾ ਏਅਰਪੋਰਟ ਹੈ। ਇਸ ਦਾ ਰਨ-ਵੇ 3,256 ਮੀਟਰ ਹੈ। ਲੇਹ ਜੰਮੂ-ਕਸ਼ਮੀਰ ਵਿਚ ਹੈ, ਜੋ ਭਾਰਤ ਦੇ ਸਭ ਤੋਂ ਉੱਚੇ ਇਲਾਕੇ ਵਿਚ ਵੱਸਿਆ ਹੋਇਆ ਹੈ। ਲੱਦਾਖ ਨੂੰ ਕਾਫੀ ਸਾਰੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਟੁੱਟਿਆ ਚੰਦਰਮਾ, ਚੰਦ ਦੀ ਸੈਰ, ਮੂਨ ਲੈਂਡ, ਲਿਟਲ ਤਿੱਬਤ ਆਦਿ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
4. ਜੁਬਰਹਟੀ ਏਅਰਪੋਰਟ, ਸ਼ਿਮਲਾ— ਭਾਰਤ ਵਿਚ ਹਿਮਾਚਲ ਪ੍ਰਦੇਸ਼ ਦੀ ਖੂਬਸੂਰਤੀ ਦੀ ਵੱਖਰੀ ਹੀ ਪਛਾਣ ਹੈ। ਭਾਰਤ ਦੀ ਸਭ ਤੋਂ ਉੱਚੀ ਅਤੇ ਖਤਰਨਾਕ ਲੈਂਡਿੰਗ ਵਾਲੇ ਏਅਰਪੋਰਟਾਂ 'ਚੋਂ ਇਕ ਹੈ, ਸ਼ਿਮਲਾ ਦਾ ਏਅਰਪੋਰਟ। ਤੁਹਾਨੂੰ ਦੱਸ ਦੇਈਏ ਕਿ ਏਅਰਪੋਰਟ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 22 ਕਿਲੋਮੀਟਰ ਦੂਰ ਹੈ। ਇਸ ਏਅਰਪੋਰਟ ਨੂੰ ਪਹਾੜ ਕੱਟ ਕੇ ਬਣਾਇਆ ਗਿਆ ਹੈ। ਇੱਥੇ ਦੋ ਹਵਾਈ ਜਹਾਜ਼ ਹੀ ਪਾਰਕ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਇਕ ਬਹੁਤ ਹੀ ਖੂਬਸੂਰਤ ਟੂਰਿਸਟ ਸਥਾਨ ਹੈ। ਇੱਥੇ ਸਥਿਤ ਰਿਜ ਮੈਦਾਨ 'ਤੇ ਘੁੰਮਣ ਦਾ ਲੁਤਫ ਉਠਾ ਸਕਦੇ ਹੋ।
5. ਮੁੰਬਈ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ ਵਿਚ ਬਣੇ ਸ਼ੋਕੇਸੇਜ਼ ਵਿਚ ਤੁਹਾਨੂੰ ਭਾਰਤ ਦੀ ਕਲਾ ਅਤੇ ਸਮੁੰਦਰ ਡਿਜ਼ਾਈਨ ਦੇਖਣ ਨੂੰ ਮਿਲਣਗੇ। ਜਿਵੇਂ ਹੀ ਤੁਸੀਂ ਇੰਟਰਨੈਸ਼ਨਲ ਟਿਕਟ ਲੈਣ ਲਈ ਜਾਂਦੇ ਹੋ ਤਾਂ ਉੱਤੇ ਤੁਹਾਨੂੰ 3 ਕਿਲੋਮੀਟਰ ਦੀ ਕੰਧ 'ਤੇ 7000 ਆਰਟਫੈਕਟਸ ਦੇਖਣ ਨੂੰ ਮਿਲਣਗੇ, ਜਿਨ੍ਹਾਂ ਨੂੰ 1500 ਕਲਾਕਾਰਾਂ ਨੇ ਬਣਾਇਆ ਹੈ। ਇਹ ਕੰਧ ਚੈਕ-ਇਨ ਅਤੇ ਬੈਗ ਕਲੇਮ, ਮੁੰਬਈ ਦੇ ਨਵੇਂ ਇੰਟੀਗ੍ਰੇਟੇਡ ਟਰਮੀਨਲ ਸ਼ੋਅਜ਼ 'ਤੇ ਦੇਖ ਸਕਦੇ ਹੋ।
6. ਡੈਬੋਲੀਮ ਏਅਰਪੋਰਟ, ਗੋਆ— ਗੋਆ ਭਾਰਤ ਦਾ ਇਕ ਸੁੰਦਰ ਟੂਰਿਸਟ ਸਥਾਨ ਹੈ। ਇੱਥੇ ਲੱਖਾਂ ਸੈਲਾਨੀ ਹਰ ਸਾਲ ਘੁੰਮਣ ਆਉਂਦੇ ਹਨ। ਗੋਆ ਦਾ ਇਹ ਏਅਰਪੋਰਟ ਡੈਬੋਲਿਮ ਸ਼ਹਿਰ ਵਿਚ ਬਣਿਆ ਹੋਇਆ ਹੈ। ਇਹ ਭਾਰਤ ਦੇ ਸਭ ਤੋਂ ਸੁੰਦਰ ਏਅਰਪੋਰਟਾਂ ਵਿਚ ਸ਼ਾਮਲ ਹੈ। ਇੱਥੋਂ ਦਾ ਨਜ਼ਾਰਾ ਤੁਹਾਨੂੰ ਅਰਬ ਸਾਗਰ ਦੀਆਂ ਗਹਿਰਾਈਆਂ ਨੂੰ ਦੇਖਣ ਦਾ ਮੌਕਾ ਦਿੰਦਾ ਹੈ। ਗੋਆ ਕੇ ਤੁਹਾਨੂੰ ਦੂਜੇ ਦੇਸ਼ਾਂ ਦੇ ਸੱਭਿਆਚਾਰ ਨੂੰ ਜਾਣਨ ਦਾ ਵੀ ਮੌਕਾ ਮਿਲੇਗਾ। ਗੋਆ ਦੇ ਇਕ ਪਾਸੇ ਮਹਾਰਾਸ਼ਟਰ ਅਤੇ ਦੂਜੇ ਪਾਸੇ ਕਰਨਾਟਕ ਹੈ। ਇੱਥੋਂ ਦਾ ਸੱਭਿਆਚਾਰ ਭਿੰਨਤਾ ਨਾਲ ਭਰਪੂਰ ਹੈ।
ਬੋਕੋ ਹਰਾਮ ਦੇ ਹਮਲੇ 'ਚ 10 ਲੋਕਾਂ ਦੀ ਮੌਤ
NEXT STORY