ਅਕਸਰ ਕਿਹਾ ਜਾਂਦਾ ਹੈ ਕਿ ਆਪਣੇ ਦੰਦਾਂ ਨੂੰ ਸਫੈਦ ਬਣਾਏ ਰੱਖਣ ਲਈ ਚਾਕਲੇਟ, ਚਾਹ ਅਤੇ ਕੌਫੀ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ। ਅਜਿਹੇ ਖੁਰਾਕ ਪਦਾਰਥ ਵੀ ਹਨ ਜੋ ਅਸਲ ਵਿਚ ਸਾਡੇ ਦੰਦ ਚਮਕਾਉਣ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਖੁਰਾਕ ਪਦਾਰਥਾਂ ਬਾਰੇ-
ਦੁੱਧ ਅਤੇ ਦਹੀਂ
ਇਨ੍ਹਾਂ ਡੇਅਰੀ ਉਤਪਾਦਾਂ ਤੋਂ ਮਿਲਣ ਵਾਲਾ ਉੱਚ ਕੈਲਸ਼ੀਅਮ ਦੰਦਾਂ ਨੂੰ ਮਜ਼ਬੂਤ ਅਤੇ ਇਨੈਮਲ ਨੂੰ ਤੰਦਰੁਸਤ ਅਤੇ ਸਫੈਦ ਬਣਾਉਂਦਾ ਹੈ। ਪਾਲਕ ਵਰਗੇ ਕੈਲਸ਼ੀਅਮ ਨਾਲ ਭਰਪੂਰ ਸਾਰੇ ਖੁਰਾਕ ਪਦਾਰਥਾਂ ਦਾ ਦੰਦਾਂ 'ਤੇ ਉਸੇ ਤਰ੍ਹਾਂ ਦਾ ਅਸਰ ਨਹੀਂ ਹੁੰਦਾ ਕਿਉਂਕਿ ਪਾਲਕ ਦੇ ਗਹਿਰੇ ਰੰਗ ਕਾਰਨ ਪਿਗਮੈਂਟੇਸ਼ਨ ਹੁੰਦਾ ਹੈ। ਹਾਈ ਪ੍ਰੋਟੀਨ ਦਹੀਂ ਦਾ ਸੇਵਨ ਵੀ ਵਧੀਆ ਰਹਿੰਦਾ ਹੈ।
ਨਾਸ਼ਪਤੀ
ਦੰਦਾਂ 'ਤੇ ਧੱਬੇ ਫੈਲਾਉਣ ਵਾਲੇ ਬੈਕਟੀਰੀਆ ਨੂੰ ਰੋਕਣ ਅਤੇ ਪ੍ਰੇਸ਼ਾਨ ਕਰਨ ਵਾਲੀ ਬਦਬੂ ਨੂੰ ਬੇਅਸਰ ਕਰਨ ਲਈ ਨਾਸ਼ਪਤੀ ਖਾਣੀ ਚਾਹੀਦੀ ਹੈ। ਇਸ ਮਿੱਠੇ ਅਤੇ ਮਜ਼ੇਦਾਰ ਫਲ ਦੇ ਸੇਵਨ ਨਾਲ ਲਾਰ ਉਤਪਾਦਨ ਵਿਚ ਵਾਧਾ ਹੁੰਦਾ ਹੈ। ਨਾਲ ਹੀ ਇਹ ਦੰਦਾਂ ਵਿਚ ਫਸੇ ਅੰਨ ਨੂੰ ਹਟਾਉਂਦਾ ਹੈ, ਜਿਸ ਨਾਲ ਦੰਦ ਸਾਫ ਅਤੇ ਚਮਕਦਾਰ ਬਣਦੇ ਹਨ।
ਪਾਣੀ
ਮੂੰਹ ਵਿਚ ਨਮੀ ਬਣਾਏ ਰੱਖਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਡਾਰਕ ਚਾਕਲੇਟ
ਖਾਂਦੇ ਸਮੇਂ ਵੀ ਕਰਨਾ ਚਾਹੀਦਾ ਹੈ। ਹਾਲਾਂਕਿ ਪਾਣੀ ਮੂੰਹ ਦੇ ਅੰਦਰ ਐਸੀਡਿਟੀ ਨੂੰ ਘਟਾਉਂਦਾ ਹੈ, ਜਿਸ ਕਾਰਨ ਇਨੈਮਲ ਨੂੰ ਨੁਕਸਾਨ ਪਹੁੰਚਦਾ ਹੈ। ਸੋਡਾ ਭਰਪੂਰ ਪਾਣੀ ਦੇ ਵੱਧ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ।
ਪਨੀਰ
ਪਨੀਰ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਇਹ ਦੰਦਾਂ ਅਤੇ ਮਸੂੜਿਆਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਦੰਦਾਂ ਨੂੰ ਸੁੰਦਰ ਅਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਭਰਪੂਰ ਮਾਤਰਾ ਵਿਚ ਪਨੀਰ ਖਾਓ।
ਬੇਕਿੰਗ ਸੋਡਾ
ਕਦੀ ਟੁਥਪੇਸਟ ਤੋਂ ਛੁੱਟੀ ਲੈ ਕੇ ਦੰਦਾਂ ਨੂੰ ਸਾਫ ਕਰਨ ਲਈ ਬੇਕਿੰਗ ਸੋਡੇ ਦਾ ਵੀ ਇਸਤੇਮਾਲ ਕਰੋ। ਦੰਦਾਂ ਦੇ ਪੀਲੇਪਨ ਨੂੰ ਹਟਾਉਣਾ ਹੈ ਤਾਂ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਬੀਜ ਅਤੇ ਮੇਵੇ
ਮੇਵੇ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਹ ਦੰਦਾਂ ਲਈ ਫਾਇਦੇਮੰਦ ਹੁੰਦੇ ਹਨ। ਖਾਸ ਤੌਰ 'ਤੇ ਕਾਜੂ, ਬਾਦਾਮ, ਮੂੰਗਫਲੀ ਅਤੇ ਅਖਰੋਟ ਤਾਂ ਦੰਦਾਂ ਲਈ ਬਹੁਤ ਹੀ ਸ਼ਾਨਦਾਰ ਕੰਮ ਕਰਦੇ ਹਨ।
ਸੇਬ
ਸੇਬ ਸਿਹਤ ਲਈ ਜਿੰਨਾ ਅਹਿਮ ਮੰਨਿਆ ਜਾਂਦਾ ਹੈ, ਓਨਾ ਹੀ ਦੰਦਾਂ ਲਈ ਲਾਭਦਾਇਕ ਰਹਿੰਦਾ ਹੈ। ਸੇਬ ਦੇ ਸੇਵਨ ਨਾਲ ਦੰਦ ਤੰਦਰੁਸਤ ਅਤੇ ਚਮਕਦਾਰ ਬਣਦੇ ਹਨ।
ਝੜਦੇ ਵਾਲਾਂ ਤੋਂ ਦੇਵੇ ਛੁਟਕਾਰਾ ਇਹ ਆਸਨ
NEXT STORY