ਨਵੀਂ ਦਿੱਲੀ - ਆਪਣੀ 58 ਦਿਨਾਂ ਦੀ ਛੁੱਟੀ ਦੌਰਾਨ ਰਾਹੁਲ ਗਾਂਧੀ ਕਿਥੇ ਸਨ, ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਪੀ. ਐੱਮ. ਓ. ਨੂੰ ਸੀ। ਇਸ ਦੀ ਭਿਣਕ ਕਾਂਗਰਸੀਆਂ ਨੂੰ ਲਗ ਗਈ ਸੀ ਕਿ ਪੀ. ਐੱਮ. ਓ. ਦੇ ਕੋਲ ਰਾਹੁਲ ਦੇ ਬਾਰੇ ਪਲ-ਪਲ ਦੀ ਜਾਣਕਾਰੀ ਆ ਰਹੀ ਹੈ। ਇਹੀ ਕਾਰਨ ਇਕ ਪੁਲਸ ਅਧਿਕਾਰੀ ਦੇ ਰਾਹੁਲ ਦੇ ਸਰਕਾਰੀ ਨਿਵਾਸ 'ਤੇ ਪਹੁੰਚਣ ਨੂੰ ਲੈ ਕੇ ਮੁੱਦਾ ਬਣਾਇਆ ਗਿਆ ਅਤੇ ਸੰਸਦ ਸੈਸ਼ਨ ਦੇ ਦੌਰਾਨ ਉਨ੍ਹਾਂ ਦੀ ਜਾਸੂਸੀ ਕਰਾਉਣ ਦਾ ਮਾਮਲਾ ਉਛਾਲਿਆ ਗਿਆ। ਹਾਲਾਂਕਿ ਇਸ ਸ਼ੋਰ-ਸ਼ਰਾਬੇ ਦੇ ਬਾਅਦ ਵੀ ਸੁਰੱਖਿਆ ਕਾਰਨਾਂ ਕਰਕੇ ਰਾਹੁਲ ਬਾਰੇ ਖੁਫੀਆਪਨ ਬਣਾਈ ਰੱਖਿਆ ਗਿਆ।
ਸਰਕਾਰ ਤੋਂ ਕੁਝ ਵੀ ਲੁਕਿਆ ਨਹੀਂ- ਆਈ. ਬੀ. ਦੇ ਸਪੈਸ਼ਲ ਡਾਇਰੈਕਟਰ ਰਹੇ ਡੀ. ਸੀ. ਨਾਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਰਕਾਰ ਤੋਂ ਕੁਝ ਲੁਕਿਆ ਨਹੀਂ ਰਹਿ ਸਕਦਾ। ਇਹ ਮੰਨਦੇ ਹਨ ਕਿ ਨਿੱਜੀ ਜੀਵਨ ਵਿਚ ਸਰਕਾਰ ਬੇਸ਼ੱਕ ਤਾਕ-ਝਾਕ ਨਾ ਕਰੇ ਪਰ ਰਾਹੁਲ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਤਾਂ ਰਹੀ ਹੀ ਹੋਵੇਗੀ। ਉਧਰ ਦਿਲੀ ਪੁਲਸ ਕਮਿਸ਼ਨਰ ਰਹੇ ਅਜੇ ਰਾਜ ਸ਼ਰਮਾ ਦਾ ਕਹਿਣਾ ਹੈ ਕਿ ਰਾਹੁਲ ਨੇ ਬੇਸ਼ੱਕ ਐੱਸ. ਪੀ. ਜੀ. ਭਾਰਤ ਵਿਚ ਹੀ ਛੱਡ ਦਿੱਤਾ ਸੀ ਪਰ ਉਨ੍ਹਾਂ ਨੇ ਭਾਰਤੀ ਪਾਸਪੋਰਟ ਅਤੇ ਵੀਜ਼ੇ 'ਤੇ ਹੀ ਯਾਤਰਾ ਕੀਤੀ ਹੈ। ਇਸ ਲਈ ਜਿਸ ਦੇਸ਼ ਵਿਚ ਗਏ ਹੋਣਗੇ, ਉਥੋਂ ਦੀ ਇੰਡੀਅਨ ਅੰਬੈਸੀ ਨੂੰ ਉਨ੍ਹਾਂ ਬਾਰੇ ਪਤਾ ਲਗ ਗਿਆ ਹੋਵੇਗਾ। ਅੰਬੈਸੀ ਨੇ ਸੰਬੰਧਿਤ ਦੇਸ਼ ਦੀ ਸਰਕਾਰ ਦੇ ਜ਼ਰੀਏ ਉਨ੍ਹਾਂ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੋਵੇਗਾ, ਬੇਸ਼ੱਕ ਐਲਾਨੇ ਤੌਰ 'ਤੇ ਨਾ ਹੋਵੇ ਅਤੇ ਦੂਰ ਤੋਂ ਹੀ ਸੁਰੱਖਿਆ ਘੇਰਾ ਬਣਾਇਆ ਗਿਆ ਹੋਵੇ।
ਰੇਪ ਪੀੜਤਾ ਨੂੰ ਅਦਾਲਤ ਨੇ ਨਹੀਂ ਦਿੱਤੀ ਗਰਭਪਾਤ ਦੀ ਇਜਾਜ਼ਤ
NEXT STORY