ਅਹਿਮਦਾਬਾਦ - ਗੁਜਰਾਤ ਹਾਈਕੋਰਟ ਨੇ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਉਸ 24 ਸਾਲਾ ਪੀੜਤਾ ਨੂੰ ਗਰਭਪਾਤ ਕਰਵਾਉਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਸਨੇ ਪੇਟ ਵਿਚ ਪਲ ੇਰਹੇ ਭਰੂਣ ਨੂੰ ਜ਼ਿੰਦਾ ਰਹਿਣ ਦਾ ਮੁੱਢਲਾ ਹੱਕ ਹੈ। ਗਰਭਵਤੀ ਪੀੜਤਾ ਨੇ ਗੁਜਰਾਤ ਹਾਈਕੋਰਟ ਦਾ ਦਰਵਾਜ਼ਾ ਇਸ ਗੱਲ ਦੀ ਇਜਾਜ਼ਤ ਲੈਣ ਲਈ ਖੜਕਾਇਆ ਸੀ ਕਿ ਉਸਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਬੱਚਾ ਉਸਦੇ ਪਤੀ ਨੂੰ ਸਵੀਕਾਰਨਯੋਗ ਨਹੀਂ ਹੋਵੇਗਾ। ਆਪਣੀ ਪਟੀਸ਼ਨ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਜੇਕਰ ਉਸਨੇ ਕਿਸੇ ਹੋਰ ਦੇ ਬੱਚੇ ਨੂੰ ਜਨਮ ਦਿੱਤਾ ਤਾਂ ਉਸਦਾ ਪਤੀ ਉਸ ਬੱਚੇ ਨੂੰੰ ਘਰੋਂ ਬਾਹਰ ਸੁੱਟ ਸਕਦਾ ਹੈ।
ਵਿਦੇਸ਼ ਤੱਕ ਮੋਦੀ ਦਾ ਪਿੱਛਾ ਕਰੇਗੀ ਕਾਂਗਰਸ
NEXT STORY