ਜੋਧਪੁਰ- ਇੰਦੁਬਾਲਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝੀ। ਸਵੇਰੇ ਤੜਕੇ 5 ਵਜੇ ਫੇਰੇ ਲਏ। ਘਰਵਾਲਿਆਂ ਨੂੰ ਵਿਦਾਈ ਦੀ ਚਿੰਤਾ ਸੀ ਤਾਂ ਇੰਦੂ ਨੂੰ ਆਪਣੀ ਪ੍ਰੀਖਿਆ ਦੀ। ਪਰਿਵਾਰ ਵਾਲੇ ਅਤੇ ਬਾਰਾਤੀ ਉਲਝਣ 'ਚ ਸਨ ਕਿ ਪ੍ਰੀਖਿਆ ਦਿਵਾਉਣ ਜਾਂ ਪਹਿਲਾਂ ਗ੍ਰਹਿ ਪ੍ਰਵੇਸ਼ ਦੀ ਰਸਮ ਪੂਰੀ ਹੋਵੇ। ਇਸ ਦੌਰਾਨ ਇੰਦੂ ਨੇ ਖੁਦ ਹੀ ਤੈਅ ਕੀਤਾ ਕਿ ਉਹ ਪਹਿਲਾਂ ਪ੍ਰੀਖਿਆ ਦੇਵੇਗੀ। ਉਹ ਪੂਰੇ ਸਾਲ ਦੀ ਪੜ੍ਹਾਈ ਖਰਾਬ ਨਹੀਂ ਕਰਨਾ ਚਾਹੁੰਦੀ ਸੀ। 7 ਵਜਦੇ ਹੀ ਉਹ ਕਮਲਾ ਨਹਿਰੂ ਕਾਲਜ ਪ੍ਰੀਖਿਆ ਕੇਂਦਰ ਪੁੱਜ ਗਈ। ਇੱਥੇ ਉਸ ਨੇ ਬੀ. ਏ. ਫਾਈਨਲ ਦੇ ਗ੍ਰਹਿ ਵਿਗਿਆਨ ਵਿਸ਼ੇ ਦਾ ਪੇਪਰ ਦਿੱਤਾ।
ਦੁਲਹਣ ਦੇ ਨਾਲ-ਨਾਲ ਇਕ ਵਿਦਿਆਰਥਣ ਨੇ ਵੀ ਆਪਰੇਸ਼ਨ ਤੋਂ ਬਾਅਦ ਪ੍ਰੀਖਿਆ ਦੇ ਕੇ ਆਪਣਾ ਸਾਹਸ ਦਿਖਾਇਆ। ਜੋਧਪੁਰ ਦੀ ਯਸ਼ਸਵੀ ਖੀਚੀ ਦਾ 2 ਦਿਨ ਪਹਿਲਾਂ ਹੀ ਆਪੇਂਡਿਕਸ ਦਾ ਆਪਰੇਸ਼ਨ ਹੋਇਆ। ਅਜੇ ਠੀਕ ਨਾਲ ਉੱਠ ਬੈਠ ਵੀ ਨਹੀਂ ਪਾ ਰਹੀ ਸੀ। ਪੇਟ ਦੇ ਅਸਹਿਣਯੋਗ ਦਰਦ ਤੋਂ ਲੰਘੀ, ਫਿਰ ਵੀ ਸ਼ੁੱਕਰਵਾਰ ਨੂੰ ਹਿੰਮਤ ਦਿਖਾਈ ਅਤੇ ਐਂਬੂਲੈਂਸ 'ਚ ਹੀ ਆਪਣੀ ਪ੍ਰੀਖਿਆ ਦੇਣ ਪੁੱਜੀ। ਕਮਲਾ ਨਹਿਰੂ ਕਾਲਜ 'ਚ ਸੈਂਟਰ ਸੀ। ਇੱਥੇ ਸਹੇਲੀ ਮਦਦਗਾਰ ਬਣੀ। ਉਹ ਲੇਟੀ-ਲੇਟੀ ਸਵਾਲਾਂ ਦੇ ਜਵਾਬ ਦਿੰਦੀ ਰਹੀ ਅਤੇ ਸਹੇਲੀ ਲਿਖਦੀ ਰਹੀ। ਪੇਪਰ ਬੀ. ਏ. ਫਾਈਨਲ 'ਚ ਮਨੋਵਿਗਿਆਨ ਦਾ ਸੀ। ਕਾਲਜ ਨਿਰਦੇਸ਼ਕ ਕਲਪਣਾ ਪੁਰੋਹਿਤ ਨੇ ਦੱਸਿਆ ਕਿ ਯਸ਼ਸਵੀ ਹੁਸ਼ਿਆਰ ਅਤੇ ਅਨੁਸ਼ਾਸਿਤ ਵਿਦਿਆਰਥਣ ਹੈ।
ਪੀ. ਐੱਮ. ਓ. ਨੂੰ ਪਤਾ ਸੀ ਰਾਹੁਲ ਕਿਥੇ ਸਨ!
NEXT STORY