ਹੈਦਰਾਬਾਦ - ਆਪਣੀ ਪਤਨੀ ਦੇ ਨਾਂ 'ਤੇ ਫੇਸਬੁੱਕ 'ਤੇ ਫਰਜ਼ੀ ਅਕਾਊਂਟ ਬਣਾਉਣ ਅਤੇ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਸਾਫਟਵੇਅਰ ਪੇਸ਼ੇਵਰ ਅੰਨਾਮਰਾਜੂ ਵੈਂਕਟ ਰਾਘਵੇਂਦਰ ਰਾਵ ਨੇ ਆਪਣੀ ਪਤਨੀ ਦੀ ਤਸਵੀਰ ਦੇ ਨਾਲ ਫੇਸਬੁੱਕ 'ਤੇ ਫਰਜ਼ੀ ਅਕਾਊਂਟ ਬਣਾ ਕੇ ਉਸ 'ਤੇ ਵੀਡੀਓ ਪੋਸਟ ਕੀਤਾ ਅਤੇ ਲਿਖਿਆ,''ਇਸ ਵੀਡੀਓ ਨੂੰ ਦੇਖੋ ਅਤੇ ਮੈਨੂੰ ਵਧਾਈ ਦਿਓ ਕਿ ਕਿਸ ਤਰ੍ਹਾਂ ਮੈਂ ਆਪਣੇ ਪਤੀ ਅਤੇ ਪਰਿਵਾਰ ਨੂੰ ਧੋਖਾ ਦਿੱਤਾ।'' ਦੋਸ਼ੀ ਦਾ ਨਵੰਬਰ 2011 ਵਿਚ ਫੇਸਬੁੱਕ ਅਕਾਊਂਟ 'ਤੇ ਫੋਟੋ ਵਾਲੀ ਔਰਤ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਲੜਕੀ ਵੀ ਹੈ।
30 ਸਕਿੰਟਾਂ 'ਚ ਉਡਾਏ 3 ਕਰੋੜ
NEXT STORY