ਲਖਨਊ- ਲਖਨਊ ਦੇ ਬਾਦਸ਼ਾਹ ਨਗਰ 'ਚ ਕੁਕਰੈਲ ਬੰਨ੍ਹ ਕੋਲ ਭਿਆਨਕ ਅੱਗ ਲੱਗ ਗਈ। ਜਿਸ 'ਚ ਕਈਆਂ ਦੇ ਘਰ ਸੜ ਗਏ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਸੁਆਹ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਪੁੱਜੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਅੱਗ ਦੀਆਂ ਭਿਆਨਕ ਲਪਟਾਂ ਝੁੱਗੀਆਂ-ਝੌਂਪੜੀਆਂ ਨੂੰ ਸਾੜ ਰਹੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ 'ਚ ਸਮਾਂ ਲੱਗ ਰਿਹਾ ਸੀ। ਕਾਫੀ ਦੇਰ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਜਾਣਕਾਰੀ ਮਿਲਦੇ ਹੀ ਪੁਲਸ ਵੀ ਪੁੱਜੀ।
ਇਸ ਤਰ੍ਹਾਂ ਹੋਈ ਨੋਟਾਂ ਦੀ ਬਾਰਸ਼ ਕਿ ਭਰ ਗਈਆਂ ਬੋਰੀਆਂ (ਦੇਖੋ ਤਸਵੀਰਾਂ)
NEXT STORY