ਜੂਨਾਗੜ੍ਹ (ਗੁਜਰਾਤ)- ਵੇਰਾਵਲ ਦੇ ਪ੍ਰਸਿੱਧ ਤੀਰਥ ਸਥਾਨ ਭਾਲਕਾ 'ਚ ਸ਼ੁੱਕਰਵਾਰ ਦੀ ਰਾਤ ਸ਼੍ਰੀਮਦ ਭਾਗਵਦ ਕਥਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ 'ਚ ਗੁਜਰਾਤ ਦੇ ਪ੍ਰਸਿੱਧ ਲੋਕਗਾਇਕ ਕੀਰਤੀਦਾਨ ਗਢਵੀ ਨੇ ਕਲਾਕਾਰਾਂ ਨਾਲ ਗੀਤ-ਸੰਗੀਤ ਦੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਮੰਚ ਦੇ ਹੇਠਾਂ ਖੜ੍ਹੇ ਲੋਕਾਂ ਨੇ ਉਨ੍ਹਾਂ 'ਤੇ ਨੋਟ ਵਰਸਾਉਣੇ ਸ਼ੁਰੂ ਕਰ ਦਿੱਤੇ, ਉਹ ਵੀ 10,100,500 ਅਤੇ 1000 ਦੇ। ਕੁਝ ਹੀ ਸਮੇਂ 'ਚ ਮੰਚ ਨੋਟਾਂ ਨਾਲ ਭਰ ਗਿਆ। ਕਰੀਬ 3 ਕਰੋੜ ਰੁਪਏ ਇੱਕਠੇ ਹੋਏ। ਰਾਤ ਭਰ ਨੋਟਾਂ ਦੀ ਗਿਣਤੀ ਦਾ ਕੰਮ ਚੱਲਿਆ ਅਤੇ ਇਸ ਤੋਂ ਬਾਅਦ ਬੋਰੀਆਂ 'ਚ ਨੋਟ ਭਰ ਕੇ ਲਿਜਾਏ ਗਏ।
ਇਸ ਰਕਮ ਨੂੰ ਸਮਾਜਿਕ ਕੰਮਾਂ 'ਚ ਲਗਾਇਆ ਜਾਵੇਗਾ। ਮਸਲਨ, ਸਮੂਹਕ ਵਿਵਾਹ ਕਰਵਾਉਣ, ਡੇਅਰੀ ਫਾਰਮ ਬਣਾਉਣ, ਬੀਮਾਰ ਅਤੇ ਕਮਜ਼ੋਰ ਗਾਂਵਾਂ ਦੇ ਇਲਾਜ ਲਈ। ਸਥਾਨਕ ਭਾਸ਼ਾ 'ਚ ਅਜਿਹੇ ਪ੍ਰੋਗਰਾਮਾਂ ਨੂੰ ਡਾਇਰਾ ਕਿਹਾ ਜਾਂਦਾ ਹੈ। ਪ੍ਰੋਗਰਾਮ 'ਚ ਜਾਮਨਗਰ ਦੀ ਸੰਸਦ ਮੈਂਬਰ ਪੂਨਮਬੇਨ ਮਾਡਮ, ਰਾਜਕੋਟ ਦੇ ਸਾਬਕਾ ਮੇਅਰ ਉਦੇਭਾਈ ਕਾਨਗੜ੍ਹ, ਸਾਬਕਾ ਵਿਧਾਇਕ ਮੁਲੁਭਾਈ ਬੇਰਾ, ਵਿਧਾਇਕ ਜਸੁਭਾਈ ਬਾਰਡ ਵਰਗੀਆਂ ਕਈ ਸਿਆਸੀ ਹਸਤੀਆਂ ਵੀ ਹਾਜ਼ਰ ਰਹੀਆਂ।
ਪਤਨੀ ਦੀ ਇਤਰਾਜ਼ਯੋਗ ਵੀਡੀਓ ਇੰਟਰਨੈੱਟ 'ਤੇ ਪੋਸਟ ਕਰਨ ਦੇ ਦੋਸ਼ 'ਚ ...
NEXT STORY