ਭੋਪਾਲ- ਭਾਰਤ ਸਰਕਾਰ ਦੇ ਪੂਰੇ ਦੇਸ਼ ਨੂੰ ਟਾਇਲਟ ਮੁਕਤ ਬਣਾਉਣ ਦੀ ਮੁਹਿੰਮ ਵਿਚ ਸਹਿਯੋਗ ਕਰਨ ਲਈ ਮੱਧ ਪ੍ਰਦੇਸ਼ ਸਰਕਾਰ ਨੇ ਵੀ ਕਮਰ ਕੱਸ ਲਈ ਹੈ। ਘਰਾਂ ਵਿਚ ਟਾਇਲਟ ਨਾ ਹੋਣ ਕਾਰਨ ਔਰਤਾਂ ਵਿਰੁੱਧ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਪਣੀ ਲੋਕਪ੍ਰਿੰਅ ਵਿਆਹ ਯੋਜਨਾ 'ਮੁੱਖ ਮੰਤਰੀ ਕੰਨਿਆਦਾਨ ਯੋਜਨਾ' ਅਧੀਨ ਵਿਆਹ ਦੇ ਇੱਛੁਕ ਲੜਕੇ ਪੱਖ ਦੇ ਘਰ ਵਿਚ ਟਾਇਲਟ ਦੀ ਮੌਜੂਦਗੀ ਯਕੀਨੀ ਕਰਨ ਦੀ ਵਿਵਸਥਾ ਜੋੜ ਦਿੱਤੀ ਹੈ।
ਸੂਬਾ ਸਰਕਾਰ ਵਲੋਂ ਚਲ ਰਹੀ ਕੰਨਿਆਦਾਨ ਯੋਜਨਾ ਅਧੀਨ ਵਿਆਹ ਕਰਨ ਤੋਂ ਪਹਿਲਾਂ ਲਾੜੇ ਪੱਖ ਨੂੰ ਹੁਣ ਦੱਸਣਾ ਹੋਵੇਗਾ ਕਿ ਉਸ ਦੇ ਘਰ ਵਿਚ ਟਾਇਲਟ ਹੈ ਜਾਂ ਨਹੀਂ। ਅਜਿਹਾ ਨਾ ਹੋਣ 'ਤੇ ਸੂਬਾ ਸਰਕਾਰ ਵਲੋਂ ਲਾੜੇ ਪੱਖ ਨੂੰ ਟਾਇਲਟ ਬਣਾਉਣ ਲਈ ਇਕ ਨਿਸ਼ਚਿਤ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਦੀ ਇਸ ਯੋਜਨਾ ਵਿਚ ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਆਰਗੇਨਾਈਜੇਸ਼ਨ ਨੇ ਵੀ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ ਹੈ। ਯੋਜਨਾ ਅਧੀਨ ਲਾੜੇ ਪੱਖ ਦੇ ਘਰ ਬਾਅਦ ਵਿਚ ਜਾ ਕੇ ਦੇਖਿਆ ਵੀ ਜਾਵੇਗਾ ਕਿ ਉਨ੍ਹਾਂ ਨੇ ਟਾਇਲਟ ਬਣਵਾਇਆ ਹੈ ਜਾਂ ਨਹੀਂ।
ਡੰਪਰ ਦੀ ਟੱਕਰ ਨਾਲ ਬਾਈਕ ਸਵਾਰ 3 ਲੋਕਾਂ ਦੀ ਮੌਤ
NEXT STORY