ਗਾਜ਼ੀਆਬਾਦ- ਆਪਣੇ ਸੰਸਦ ਖੇਤਰ ਨੂੰ ਭੁਲੀ ਬੈਠੇ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਖੇਤਰੀ ਸੰਸਦ ਵੀਕੇ ਸਿੰਘ ਨੂੰ ਅਚਾਨਕ ਹੀ ਗਾਜ਼ੀਆਬਾਦ ਦੇ ਪਕੇਸ਼ਾਨ ਕਿਸਾਨਾਂ ਦੀ ਯਾਦ ਆ ਗਈ।
ਬੇਮੌਸਮ ਬਰਸਾਤ ਤੋਂ ਖਰਾਬ ਹੋਈ ਫਸਲ ਅਤੇ ਕਿਸਾਨਾਂ ਦਾ ਹਾਲ ਪਤਾ ਕਰਨ ਲਈ ਸੰਸਦ ਵੀਕੇ ਸਿੰਘ ਸ਼ੁੱਕਰਵਾਰ ਸਵੇਰੇ ਹੀ ਆਪਣੇ ਕਾਫਿਲੇ ਨਾਲ ਪਿੰਡਾਂ ਵਲ ਦੌੜੇ।
ਹਾਲਾਂਕਿ ਉਨ੍ਹਾਂ ਦੇ ਆਪਣੇ ਦੌਰੇ ਤੋਂ ਪਹਿਲਾਂ ਹੀ ਪਿੰਡ 'ਚ ਸੰਸਦ ਇਕ ਭਾਜਪਾ ਨੇਤਾ ਦੇ ਘਰ ਪੁੱਜੇ, ਪਹਿਲਾਂ ਤੋਂ ਹੀ ਕੱਟ ਕੇ ਲਿਆਈ ਕਣਕ ਦੀ ਥੋੜੀ ਜਿਹੀ ਫਸਲ ਦੇਖੀ, ਕਲਾਕੰਦ ਖਾਧਾ ਅਤੇ ਫਿਰ ਅਗਲੇ ਪਿੰਡ ਵਲ ਚੱਲ ਪਏ।
ਸ਼ੁੱਕਰਵਾਰ ਤੋਂ ਹੀ ਸੰਸਦ ਵੀਕੇ ਸਿੰਘ ਨੇ ਆਪਣੇ ਸੰਸਦ ਖੇਤਰ ਦੇ 9 ਪਿੰਡ ਜਾਵਲੀ, ਸਿਰੋਲਾ, ਅਟੌਰ-ਨੰਗਲਾ, ਢਿੰਡਾਰ, ਡਾਸਨਾ, ਹਸਨਪੁਰ, ਖਿਚਰਾ, ਗਾਲੰਦ ਅਤੇ ਆਜ਼ਮਪੁਰ ਦੇ ਦੌਰੇ 'ਤੇ ਨਿਕਲ ਪਏ।
ਪਿੰਡ ਦੇ ਕਿਸਾਨ ਖੇਤ ਤੋਂ ਕੱਟ ਕੇ ਲਿਆਈ ਗਈ ਕਣਕ ਦੀ ਫਸਲ ਦੀ ਇਕ ਪੂਲੀ ਨਾਲ ਇੱਥੇ ਮੌਜੂਦ ਸਨ। ਸੰਸਦ ਵੀਕੇ ਸਿੰਘ ਨੇ ਤਬਾਹ ਫਸਲ ਨੂੰ ਦੇਖਿਆ ਅਤੇ ਨਾਲ ਲਿਆਏ ਲੋਨੀ ਕਾਨੂੰਨਗੋ ਅਤੇ ਐਸ.ਡੀ.ਐਮ ਜੈਪਾਲ ਸਿੰਘ ਨੂੰ ਮੁੜ ਤੋਂ ਸਰਵੇ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਸ਼ੁਰੂ ਹੋਇਆ ਭਾਸ਼ਣਬਾਜ਼ੀ ਦਾ ਦੌਰ। ਆਪਣੇ ਸੰਬੋਧਨ 'ਚ ਸੰਸਦ ਵੀਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸੀ ਕਿ ਕਿਸਾਨ ਦਾ ਜੋ ਨੁਕਸਾਨ ਹੋਇਆ ਹੈ ਉਸ ਨੂੰ ਦੇਖਿਆ ਜਾਵੇ।
ਲਾੜੇ ਨੂੰ ਵਿਆਹ ਤੋਂ ਪਹਿਲਾਂ ਹੀ ਮੰਨਣੀ ਪਵੇਗੀ ਇਹ ਗੱਲ ਨਹੀਂ ਤਾਂ...
NEXT STORY