ਮੁੰਬਈ- ਬਾਲੀਵੁੱਡ 'ਚ ਅਜਿਹੀਆਂ ਕਈ ਫਿਲਮਾਂ ਹਨ, ਜਿਨ੍ਹਾਂ ਨੇ ਬਾਲੀਵੁੱਡ ਦਾ ਮਾਣ ਵਧਾਇਆ ਹੈ। ਗੱਲ ਚਾਹੇ ਕਹਾਣੀ ਦੀ ਹੋਵੇ ਜਾਂ ਤਾਂ ਅਦਾਕਾਰੀ ਦੀ ਜਾਂ ਫਿਰ ਸਮਾਜ ਨੂੰ ਕੋਈ ਸੰਦੇਸ਼ ਦੇਣ ਦੀ ਇਨ੍ਹਾਂ ਫਿਲਮਾਂ ਨੇ ਆਪਣਾ ਕੰਮ ਬਖੂਬੀ ਕੀਤਾ ਹੈ।
ਮਦਰ ਇੰਡੀਆ: ਅਦਾਕਾਰ ਸੁਨੀਲ ਦੱਤ ਅਤੇ ਨਰਗਿਸ ਦੀ ਫਿਲਮ 'ਮਦਰ ਇੰਡੀਆ' ਬਾਲੀਵੁੱਡ ਦੀਆਂ ਉਨ੍ਹਾਂ ਚੁਨਿੰਦਾ ਫਿਲਮਾਂ 'ਚੋਂ ਹੈ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਫਿਲਮ 'ਚ ਇਕ ਮਾਂ ਨੂੰ ਦਿਖਾਇਆ ਗਿਆ ਹੈ ਜੋ ਆਪਣੇ ਪਤੀ ਦੀ ਗੈਰ ਮੌਜੂਦਗੀ 'ਚ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ। ਸਾਲ 1957 'ਚ ਇਸ ਫਿਲਮ ਨੂੰ ਬੈਸਟ ਫਿਲਮ ਦਾ ਫਿਲਮਫੇਅਰ ਐਵਾਰਡ ਮਿਲਿਆ ਹਨ।
ਕੁਈਨ: ਅਦਾਕਾਰਾ ਕੰਗਨਾ ਰਣਾਓਤ ਨੇ ਫਿਲਮ 'ਕੁਈਨ' ਨੇ ਸਭ ਪਾਸੇ ਤੋਂ ਵਾਹਾਵਾਹੀ ਖੱਟੀ ਸੀ। ਇਸ ਫਿਲਮ ਨੇ ਸਭ ਨੂੰ ਉਮੀਦ, ਤਾਕਤ ਅਤੇ ਖੁਸ਼ੀ ਦੇ ਸਹੀ ਮਾਇਨੇ ਦੱਸੇ ਸਨ।
ਲਗਾਨ: ਆਸ਼ੁਤੋਸ਼ ਗੋਵਾਰੀਕਰ ਵਲੋਂ ਨਿਰਦੇਸ਼ਿਤ ਫਿਲਮ 'ਲਗਾਨ' ਨੂੰ ਭਾਰਤ ਦੇ ਨਾਲ ਹੀ ਅੰਤਰਰਾਸ਼ਟਰੀ ਦਰਸ਼ਕਾਂ ਦੀ ਵੀ ਖੂਬ ਵਾਹਾਵਾਹੀ ਮਿਲੀ। ਇਸ ਫਿਲਮ ਨੂੰ ਐਕਾਡਮੀ ਐਵਾਰਡ 'ਚ ਬੇਸਟ ਫਾਰਨ ਲੈਂਗਵੇਜ ਫਿਲਮ ਦਾ ਨੋਮੀਨੇਸ਼ਨ ਮਿਲਿਆ ਸੀ।
ਭਾਗ ਭਾਗ ਮਿਲਖਾ ਭਾਗ : ਧਾਵਕ ਮਿਲਖਾ ਸਿੰਘ ਦੇ ਜੀਵਨ 'ਤੇ ਬਣੀ ਰਾਕੇਸ਼ ਓਮ ਪ੍ਰਕਾਮ ਮਹਿਰਾ ਦੀ ਫਿਲਮ ਨੇ ਭਾਰਤ ਨੂੰ ਮਾਣ ਦਿੱਤਾ ਹੈ। ਇਸ ਦਾ ਮੁੱਖ ਕਿਰਦਾਰ ਅਦਾਕਾਰ ਫਰਹਾਨ ਅਖਤਰ ਨੇ ਨਿਭਾਇਆ ਸੀ।
ਦਿਲਵਾਲੇ ਦੁਲਹਣੀਆਂ ਲੇ ਜਾਏਗੇ : ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਕਾਜਲ ਦੀ ਫਿਲਮ 'ਦਿਲਵਾਲੇ ਦੁਲਹਣੀਆਂ ਲੇ ਜਾਏਗੇ' ਨੇ ਇਸ ਸਾਲ 1000 ਹਫਤੇ ਪੂਰੇ ਕੀਤੇ। ਇਹ ਬਾਲੀਵੁੱਡ ਦੀ ਸਭ ਤੋਂ ਲੰਬੀ ਚੱਲਣ ਵਾਲੀ ਫਿਲਮ ਹੈ।
ਰੰਗ ਦੇ ਬਸੰਤੀ : ਰੰਗ ਦੇ ਬਸੰਤੀ' ਬ੍ਰਿਟਿਸ਼ ਡਾਕਿਊਮੈਂਟਰੀ ਫਿਲਮ ਦੇ ਉਪਰ ਸੀ ਜੋ ਭਾਰਤੀ ਸੁਤੰਤਰਤਾ ਸੈਨਾਕੀਆਂ 'ਤੇ ਇਸ ਡਾਕਿਊਮੈਂਟਰੀ ਬਣਾਉਣਾ ਚਾਹੁੰਦਾ ਸੀ। ਆਮਿਰ ਖਾਨ ਇਸ ਫਿਲਮ 'ਚ ਮੁੱਖ ਕਿਰਦਾਰ 'ਚ ਹਨ।
ਸਵਦੇਸ : ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਆਸ਼ੁਤੋਸ਼ ਗੋਵਾਰੀਕਰ ਸਨ। ਇਸ ਫਿਲਮ 'ਚ ਸ਼ਾਹਰੁਖ ਖਾਨ ਅਤੇ ਗਾਇਤਰੀ ਜੋਸ਼ੀ ਨੇ ਮੁੱਖ ਭੂਮਿਕਾ ਨਿਭਾਈ ਸੀ।
ਸ਼ੋਲੇ : ਫਿਲਮ ਸ਼ੋਲੇ' ਵਧੀਆ ਕਲਕਾਰ, ਅਦਾਕਾਰੀ ਅਤੇ ਸਿਨੇਮੈਟੋਗ੍ਰਾਫੀ ਦਾ ਨਮੂਨਾ ਹੈ। ਇਸ ਨੂੰ ਬਾਲੀਵੁੱਡ ਦੀ ਮਹਾਨ ਫਿਲਮ ਮੰਨਿਆ ਜਾਂਦਾ ਹੈ।
'ਸ਼ਿਪ ਆਫ ਥੀਸੇਸ : ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਆਨੰਦ ਗਾਂਧੀ ਸਨ। 61ਵੇਂ ਨੈਸ਼ਨਲ ਫਿਲਮ ਐਵਾਰਡਸ 'ਚ ਇਸ ਨੂੰ ਬੈਸਟ ਫੀਚਰ ਫਿਲਮ ਦਾ ਐਵਾਰਡ ਮਿਲਿਆ ਸੀ।
ਮੁਗਲ-ਏ-ਆਜ਼ਮ : 'ਮੁਗਲ-ਏ-ਆਜ਼ਮ' ਫਿਲਮ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਫਿਲਮ ਨਾਲ ਸਿਰਫ ਆਪਣੀ ਸਟੋਰੀ ਲਾਈਨ ਦੇ ਲਈ ਜਾਣੀ ਜਾਂਦੀ ਹੈ ਸਗੋਂ ਇਹ ਪਹਿਲੀ ਅਜਿਹੀ ਬਲੈਕ ਐਂਡ ਵਹਾਈਟ ਫਿਲਮ ਹੈ ਜਿਸ ਨੂੰ ਡਿਜ਼ੀਟਲ ਕਲਰ ਕੀਤਾ ਗਿਆ। ਇਸ ਫਿਲਮ ਨੂੰ ਇਕ ਨੈਸ਼ਨਲ ਫਿਲਮ ਐਵਾਰਡ ਅਤੇ ਤਿੰਨ ਫਿਲਮ ਫੇਅਰ ਐਵਾਰਡ ਮਿਲੇ ਸਨ। ਇਨ੍ਹਾਂ ਨੂੰ ਇਲਾਵਾ ਫਿਲਮ 'ਲੰਚ ਬਾਕਸ',ਦੋ ਬੀਘਾ ਜ਼ਮੀਨ', 'ਆਂਖੋ ਦੇਖੀ',ਤਾਰੇ ਜ਼ਮੀਂ ਪੇ', ਉੜਾਣ' ਵਰਗੀਆਂ ਫਿਲਮਾਂ ਨੇ ਬਾਲੀਵੁੱਡ ਦਾ ਮਾਣ ਵਧਾਇਆ ਹੈ, ਜਿਨ੍ਹਾਂ ਨੂੰ ਹੁਣ ਤੱਕ ਵੀ ਨਹੀਂ ਭੁੱਲਿਆ ਗਿਆ।
ਹੌਟ ਫੋਟੋਸ਼ੂਟ ਕਰਵਾਉਣ ਵਾਲੀਆਂ 'ਚ ਇਕ ਹੋਰ ਹਸੀਨਾ ਹੋਈ ਸ਼ਾਮਲ (ਵੀਡੀਓ)
NEXT STORY