ਮੁੰਬਈ- ਬਾਲੀਵੁੱਡ ਸੈਲੀਬ੍ਰਿਟੀਜ਼ ਖੁਦ ਨੂੰ ਫਿੱਟ ਰੱਖਣ ਲਈ ਸਖਤ ਮਿਹਨਤ ਕਰਦੇ ਹਨ। ਸੋਨਾਕਸ਼ੀ ਸਿਨਹਾ, ਆਲੀਆ ਭੱਟ ਜਾਂ ਫਿਰ ਸੋਨਮ ਕਪੂਰ ਹੋਵੇ ਸਾਰੀਆਂ ਹੀ ਅਭਿਨੇਤਰੀਆਂ ਨੇ ਬਾਲੀਵੁੱਡ 'ਚ ਐਂਟਰੀ ਲੈਣ ਤੋਂ ਪਹਿਲਾਂ ਆਪਣੀ ਚਰਬੀ ਘਟਾਉਣ ਲਈ ਜਿਮ 'ਚ ਖੂਬ ਪਸੀਨਾ ਵਹਾਇਆ ਹੈ। ਸਾਲ 2010 'ਚ ਸਲਮਾਨ ਖਾਨ ਨਾਲ 'ਦਬੰਗ' ਫਿਲਮ ਰਾਹੀਂ ਡੈਬਿਊ ਕਰਨ ਵਾਲੀ ਸੋਨਾਕਸ਼ੀ ਸਿਨਹਾ ਨੇ ਫਿਲਮਾਂ 'ਚ ਐਂਟਰੀ ਲੈਣ ਤੋਂ ਪਹਿਲਾਂ 30 ਕਿਲੋ ਭਾਰ ਘੱਟ ਕੀਤਾ ਸੀ। 5 ਸਾਲ ਬਾਅਦ ਉਹ ਕਾਫੀ ਸਲਿਮ ਹੋ ਗਈ ਹੈ। ਹਾਲ ਹੀ 'ਚ ਸੋਨਾਕਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੋਨਾਕਸ਼ੀ ਵਰਕਆਊਟ ਕਰਦੀ ਦਿਖ ਰਹੀ ਹੈ।
ਬਾਲੀਵੁੱਡ ਅਭਿਨੇਤੀ ਆਲੀਆ ਭੱਟ ਦਾ ਵੀ ਭਾਰ ਕਦੇ 68 ਕਿਲੋ ਹੁੰਦਾ ਸੀ ਜਦੋਂ ਉਸ ਨੇ ਵਰਕ ਆਊਟ ਕੀਤਾ ਤਾਂ ਉਸ ਦਾ ਇਕ ਵੱਖਰਾ ਹੀ ਅਵਤਾਰ ਫਿਲਮ 'ਸਟੂਡੈਂਟ ਆਫ ਦਿ ਈਅਰ' 'ਚ ਦੇਖਣ ਨੂੰ ਮਿਲਿਆ।
ਸੋਨਮ ਕਪੂਰ ਵੀ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ 86 ਕਿਲੋ ਦੀ ਸੀ। ਬਾਲੀਵੁੱਡ 'ਚ ਪਰਿਣੀਤੀ ਚੋਪੜਾ, ਜ਼ਰੀਨ ਖਾਨ ਵਰਗੇ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਫੈਟ ਤੋਂ ਫਿੱਟ ਹੋਣ ਲਈ ਸਖਤ ਮਿਹਨਤ ਕੀਤੀ ਹੈ। ਅੱਜ ਵੀ ਇਹ ਸਿਤਾਰੇ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਕਈ ਘੰਟੇ ਪਸੀਨਾ ਵਹਾਉਂਦੇ ਹਨ। ਕਈ ਅਭਿਨੇਤਰੀਆਂ ਨੇ ਤਾਂ ਆਪਣੀਆਂ ਐਕਰਸਾਈਜ਼ ਦੀਆਂ ਤਸਵੀਰਾਂ ਵੀ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਾਕਸ਼ੀ ਸਿਨਹਾ, ਕੈਟਰੀਨਾ ਕੈਫ, ਸ਼ਰਲਿਨ ਚੋਪੜਾ, ਸੋਨਮ ਕਪੂਰ, ਸੋਨਲ ਚੌਹਾਨ, ਜ਼ਰੀਨ ਖਾਨ ਆਦਿ ਅਭਿਨੇਤਰੀਆਂ ਵਰਕ ਆਊਟ ਕਰਦੀਆਂ ਦਿਖ ਰਹੀਆਂ ਹਨ।
ਇਨ੍ਹਾਂ ਫਿਲਮਾਂ ਨੇ ਵਧਾਇਆ ਬਾਲੀਵੁੱਡ ਦਾ ਮਾਣ (ਦੇਖੋ ਤਸਵੀਰਾਂ)
NEXT STORY