ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨਾਲ ਜੁੜੇ 'ਹਿਟ ਐਂਡ ਰਨ' ਦੇ 13 ਸਾਲ ਪੁਰਾਣੇ ਮਾਮਲੇ 'ਚ ਫੈਸਲੇ ਦੇ ਸਮਾਂ ਨੇੜੇ ਆ ਗਿਆ ਹੈ। ਹੇਠਲੀ ਅਦਾਲਤ ਨੇ ਸ਼ਨੀਵਾਰ ਨੂੰ ਅਦਾਕਾਰ ਦੇ ਵਕੀਲ ਸ਼੍ਰੀਕਾਂਤ ਸ਼ਿਵਾਡੇ ਵਲੋਂ ਆਖਿਰੀ ਦਲੀਲ ਲਈ ਹੋਰ ਸਮਾਂ ਦਿੱਤੇ ਜਾਣ ਦੇ ਅਨੁਰੋਧ ਨੂੰ ਠੁਕਰਾ ਦਿੱਤਾ ਹੈ। ਹੁਣ ਅਦਾਲਤ ਸੋਮਵਾਰ ਨੂੰ ਫੈਸਲੇ ਦੀ ਤਾਰੀਕ ਦੱਸੇਗੀ। ਸੈਸ਼ਨ ਜੱਜ ਡੀ.ਵੀ ਦੇਸ਼ਪਾਂਡੇ ਨੇ ਕਿਹਾ ਹੈ ਕਿ ਦੋਵੇ ਪੱਖਾਂ ਦੀਆਂ ਦਲੀਲਾਂ ਪੇਸ਼ ਕਰਨ ਲਈ 20 ਅਪ੍ਰੈਲ ਤੱਕ ਦਾ ਸਮੇਂ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸਤਗਾਸਾ ਜਾਂ ਬਚਾਅ ਪੱਖ 'ਚ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਇਸਤਗਾਸਾ ਪੱਖ ਪਹਿਲਾਂ ਹੀ ਆਪਣੀ ਦਲੀਲ ਪੇਸ਼ ਕਰ ਚੁੱਕਾ ਹੈ। ਇਸਤਗਾਸਾ ਪੱਖ ਵਲੋਂ 27 ਗਵਾਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਦੋਂ ਕਿ ਬਚਾਅ ਪੱਖ ਨੇ ਗਵਾਹ ਦੇ ਤੌਰ 'ਤੇ ਸਿਰਫ ਸਲਮਾਨ ਦੇ ਡਰਾਈਵਰ ਅਸ਼ੋਕ ਸਿੰਘ ਨੂੰ ਪੇਸ਼ ਕੀਤਾ। ਵਰਣਨਯੋਗ ਹੈ ਕਿ 28 ਸਤੰਬਰ 2002 ਨੂੰ ਸਲਮਾਨ ਦੀ ਗੱਡੀ ਹੇਠ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਅਦਾਕਾਰ 'ਤੇ ਗੈਰਇਰਾਦੀਤਨ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ।
ਜਾਣੋ ਕਿਹੜੇ ਕਿਰਦਾਰਾਂ ਨੇ 'ਕਾਮੇਡੀ ਨਾਈਟਸ' ਨੂੰ ਬਣਾਇਆ ਸੁਪਰਹਿੱਟ (ਦੇਖੋ ਤਸਵੀਰਾਂ)
NEXT STORY