ਮੁੰਬਈ- ਇਨ੍ਹੀਂ ਦਿਨੀਂ ਖਬਰਾਂ ਆ ਰਹੀਆਂ ਹਨ ਕਿ ਪ੍ਰਸਿੱਧ ਕਾਮੇਡੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਇਕ ਸਾਲ ਦਾ ਲੀਪ ਲੈਣ ਵਾਲਾ ਹੈ। ਸ਼ੋਅ 'ਚ ਨਵਾਂ ਕਿਰਦਾਰ ਰੱਖਣ ਲਈ ਕਾਮੇਡੀ ਨਾਈਟਸ ਦੇ ਪ੍ਰੋਡਿਊਸਰ ਕੁਝ ਵੱਖਰਾ ਬਦਲਾਅ ਕਰਨ ਜਾ ਰਹੇ ਹਨ। ਜੀ ਹਾਂ, ਛੇਤੀ ਹੀ ਤੁਸੀਂ ਨਵੇਂ ਮੋੜ ਤੇ ਬਦਲਾਅ ਦੇ ਨਾਲ ਕਾਮੇਡੀ ਨਾਈਟਸ ਦਾ ਮਜ਼ਾ ਲੈ ਸਕੋਗੇ। ਦੱਸਣਯੋਗ ਹੈ ਕਿ ਜੂਨ 2013 'ਚ ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਏ ਇਸ ਸ਼ੋਅ ਨੂੰ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਪਸੰਦ ਕੀਤਾ ਜਾਂਦਾ ਹੈ। ਸਾਲ ਦਰ ਸਾਲ ਇਸ ਦੀ ਪ੍ਰਸਿੱਧੀ ਵਧਦੀ ਗਈ।
ਸ਼ੋਅ ਦੇ ਸਿਤਾਰੇ ਤੇ ਉਨ੍ਹਾਂ ਦੇ ਪ੍ਰਸਿੱਧ ਡਾਇਲਾਗਸ ਇਸ ਸ਼ੋਅ ਦੀ ਜਾਨ ਹਨ। ਕਪਿਲ ਦੇ ਨਾਲ ਅਲੀ ਅਜਗਰ (ਦਾਦੀ), ਸੁਮੋਨਾ ਚਕਰਵਰਤੀ (ਮੰਜੂ ਸ਼ਰਮਾ), ਉਪਾਸਨਾ ਸਿੰਘ (ਭੂਆ), ਸੁਨੀਲ ਗਰੋਵਰ (ਗੁੱਥੀ), ਕਿੱਕੂ ਸ਼ਾਰਦਾ (ਪਲਕ), ਇਹ ਸਾਰੇ ਸਿਤਾਰੇ ਦਰਸ਼ਕਾਂ ਦੇ ਫੇਵਰੇਟ ਹਨ। ਇਨ੍ਹਾਂ ਦੇ ਡਾਇਲਾਗਸ ਆਮ ਲੋਕਾਂ ਵਲੋਂ ਰੋਜ਼ਾਨਾ ਦੀ ਜ਼ਿੰਦਗੀ 'ਚ ਵਰਤੇ ਜਾਂਦੇ ਹਨ। ਬਿੱਟੂ ਸ਼ਰਮਾ ਦਾ ਮਸ਼ਹੂਰ ਡਾਇਲਾਗ 'ਬਾਬਾ ਜੀ ਕਾ ਠੁੱਲੂ' ਇਨ੍ਹਾਂ ਵਿਚੋਂ ਇਕ ਹੈ, ਜਿਹੜਾ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ। ਆਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਕੁਝ ਅਜਿਹੇ ਹੀ ਪ੍ਰਸਿੱਧ ਸਿਤਾਰੇ ਤੇ ਉਨ੍ਹਾਂ ਦੇ ਡਾਇਲਾਗਸ, ਜਿਨ੍ਹਾਂ ਕਾਰਨ ਕਾਮੇਡੀ ਨਾਈਟਸ ਨੇ ਪ੍ਰਸਿੱਧੀ ਦਾ ਇਕ ਨਵਾਂ ਮੁਕਾਮ ਦਿਨੋਂ-ਦਿਨ ਹਾਸਲ ਕੀਤਾ-
ਅਸਲੀ ਨਾਂ ਕਿਰਦਾਰ ਦਾ ਨਾਂ ਪ੍ਰਸਿੱਧ ਡਾਇਲਾਗ
ਕਪਿਲ ਸ਼ਰਮਾ ਬਿੱਟੂ ਸ਼ਰਮਾ ਬਾਬਾ ਜੀ ਕਾ ਠੁੱਲੂ
ਅਲੀ ਅਜਗਰ ਡੌਲੀ ਸ਼ਰਮਾ (ਦਾਦੀ) ਇੱਤੂ ਸਾ ਥਾ
ਸੁਨੀਲ ਗਰੋਵਰ ਗੁੱਥੀ ਪਲਕ ਗੁੱਥੀ, ਗੁੱਥੀ ਪਲਕ
ਕਿੱਕੂ ਸ਼ਾਰਦਾ ਪਲਕ ਓ ਓ ਓ ਓ ਓ ਓ ਓ...
ਉਪਾਸਨਾ ਸਿੰਘ ਪਿੰਕੀ ਸ਼ਰਮਾ (ਭੂਆ) ਕੌਨ ਹੈ ਯੇ ਆਦਮੀ
ਸੁਮੋਨਾ ਚਕਰਵਰਤੀ ਮੰਜੂ ਸ਼ਰਮਾ ਸ਼ਰਮਾ ਜੀ (ਗੁੱਸੇ ਨਾਲ)
ਚੰਦਨ ਪ੍ਰਭਾਕਰ ਚੱਢਾ ਅੰਕਲ ਮੇਰਾ ਫੋਨ ਆ ਰਹਾ ਹੈ
ਇਨ੍ਹਾਂ ਸਾਰਿਆਂ ਨਾਲੋਂ ਕਿਤੇ ਵੱਧ ਜੇਕਰ ਕਿਸੇ ਨੂੰ ਇਸ ਸ਼ੋਅ 'ਚ ਦੇਖਣ ਦਾ ਮਜ਼ਾ ਆਉਂਦਾ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ। ਕਪਿਲ ਸ਼ਰਮਾ ਸਹੀ ਕਹਿੰਦੇ ਹਨ ਕਿ ਸਿੱਧੂ ਭਾਜੀ ਤੋਂ ਬਿਨਾਂ ਇਹ ਸ਼ੋਅ ਕੁਝ ਵੀ ਨਹੀਂ ਹੈ।
ਨਸ਼ੇ 'ਚ ਟੱਲੀ ਹੋ ਮਲਾਇਕਾ ਤੋਂ ਲੈ ਕੇ ਸੋਨਮ ਕਪੂਰ ਨੇ ਕੀਤੀਆਂ ਸ਼ਰਮਨਾਕ ਹਰਕਤਾਂ (ਦੇਖੋ ਤਸਵੀਰਾਂ)
NEXT STORY