ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਏਕਤਾ ਕਪੂਰ ਨੇ ਜਦੋਂ ਕਾਮੇਡੀ ਸ਼ੋਅ 'ਹਮ ਪਾਂਚ' ਸ਼ੁਰੂ ਕੀਤਾ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਸ ਸੀਰੀਅਲ ਨੂੰ ਇੰਨੀ ਲੋਕਪ੍ਰਸਿੱਧੀ ਮਿਲੇਗੀ। ਇਸ ਸ਼ੋਅ ਦੇ ਕਰੈਕਟਰਸ, ਡਾਇਲਾਗਸ, ਕਾਮੇਡੀ ਅਤੇ ਉਨ੍ਹਾਂ ਦੀ ਲੁੱਕ ਦਰਸ਼ਕਾਂ ਦੇ ਦਿਲਾਂ 'ਚ ਉਤਰ ਗਏ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਸੀਰੀਅਲ ਦੋ ਸੀਜ਼ਨਸ 'ਚ ਆਇਆ। ਇਸ ਦਾ ਪਹਿਲਾ ਸੀਜ਼ਨ 1995 ਤੋਂ ਲੈ ਕੇ 1999 ਤੱਕ ਅਤੇ ਦੂਜਾ ਸੀਜ਼ਨ ਸਾਲ 2005 ਤੋਂ ਲੈ ਕੇ 2006 ਤੱਕ ਚੱਲਿਆ। ਇਸ ਦੌਰਾਨ ਸੀਰੀਅਲ ਨੇ ਦਰਸ਼ਕਾਂ ਦਾ ਭਰਪੂਰ ਪਿਆਰ ਹਾਸਲ ਕਰਦੇ ਹੋਏ ਕਾਮਯਾਬੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ 'ਹਮ ਪਾਂਚ' ਦੇ ਪਹਿਲੇ ਸੀਜ਼ਨ ਨੂੰ ਖਤਮ ਹੋਏ 16 ਸਾਲ ਹੋ ਗਏ ਹਨ। ਅਭਿਨੇਤਾ ਅਸ਼ੋਕ ਸਰਾਫ, ਵਿਦਿਆ ਬਲਨ, ਪ੍ਰਿਯਾ ਤੇਂਦੁਲਕਰ, ਰਾਖੀ ਟੰਡਨ, ਸ਼ੋਮਾ ਆਨੰਦ, ਵੰਦਨਾ ਪਾਠਕ, ਭੈਰਵੀ ਰਾਏਚੁਰਾ ਅਤੇ ਪ੍ਰਿਯੰਕਾ ਮੇਹਰਾ ਨੇ ਇਸ ਸ਼ੋਅ 'ਚ ਮੁੱਖ ਕਿਰਦਾਰ ਅਦਾ ਕੀਤੇ ਸਨ। ਅੱਜ ਭਾਵੇਂ ਇਹ ਸ਼ੋਅ ਸਕ੍ਰੀਨ 'ਤੇ ਨਾ ਹੋਵੇ ਪਰ ਮਾਥੁਰ ਫੈਮਿਲੀ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਵਿਦਿਆ ਬਾਲਨ ਨੇ ਮਿਸਟਰ ਮਾਥੁਰ ਦੀ ਬੇਟੀ ਰਾਧਿਕਾ ਦਾ ਕਿਰਦਾਰ ਅਦਾ ਕੀਤਾ ਸੀ। ਇਸ ਕਿਰਦਾਰ ਰਾਹੀਂ ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। 'ਹਮ ਪਾਂਚ' ਨੂੰ ਅਲਿਵਦਾ ਕਹਿਣ ਤੋਂ ਬਾਅਦ ਵਿਦਿਆ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਅੱਜ ਅਸੀਂ ਤੁਹਾਨੂੰ ਇਸ ਸੀਰੀਅਲ ਦੀ ਸਟਾਰ ਕਾਸਟ ਬਾਰੇ ਦੱਸਣ ਜਾ ਰਹੇ ਹਾਂ ਕਿ 16 ਸਾਲ ਬਤੀਤ ਹੋ ਜਾਣ ਤੋਂ ਬਆਦ ਇਹ ਸਿਤਾਰੇ ਕਿੰਨੇ ਬਦਲ ਗਏ ਹਨ।
ਸਿਰਫ ਕਲਕੀ ਹੀ ਹੈ ਉਹ ਹੀਰੋਇਨ, ਜਿਹੜੀ ਕਰ ਸਕਦੀ ਹੈ ਇਹ ਕੰਮ (ਦੇਖੋ ਤਸਵੀਰਾਂ)
NEXT STORY