ਕਲਕੀ ਕੋਚਲਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਆਈ ਫਿਲਮ ਦੇਵ ਡੀ ਰਾਹੀਂ ਕੀਤੀ ਸੀ। ਇਸ 'ਚ ਉਸ ਨੇ ਚੰਦਾ ਨਾਂ ਦੀ ਕਾਲ ਗਰਲ ਦੀ ਯਾਦਗਾਰ ਭੂਮਿਕਾ ਨਿਭਾਈ ਸੀ। ਇਸ 'ਚ ਪਹਿਲੀ ਵਾਰ ਐੱਮ. ਐੱਮ. ਐੱਸ. ਨੂੰ ਸਿੱਧੇ ਤੌਰ 'ਤੇ ਸਾਹਮਣੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ 2011 'ਚ ਉਸ ਦੀ ਇਕ ਹੋਰ ਯਾਦਗਾਰ ਭੂਮਿਕਾ ਵਾਲੀ ਫਿਲਮ ਆਈ, ਜਿਸ ਦਾ ਨਾਂ ਸੀ 'ਦਿ ਗਰਲ ਇਨ ਯੈਲੋਅ ਬੂਟਸ'। ਇਸ 'ਚ ਉਸ ਨੇ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ, ਜਿਹੜੇ ਅਣਜਾਣੇ ਵਿਚ ਇਕ ਮਸਾਜ ਪਾਰਲਰ 'ਚ ਆਪਣੇ ਪਿਤਾ ਨੂੰ ਹੀ ਸਰੀਰਕ ਸੁੱਖ ਪਹੁੰਚਾਉਂਦੀ ਹੈ।
2011 'ਚ ਉਸ ਨੇ ਸ਼ੈਤਾਨ ਨਾਂ ਦੀ ਵੀ ਇਕ ਫਿਲਮ ਕੀਤੀ ਸੀ। ਇਸ 'ਚ ਉਹ ਇਕ ਹਾਦਸੇ ਤੋਂ ਬਾਅਦ ਦੋ ਲੋਕਾਂ ਵਿਚਾਲੇ ਬੁਰੀ ਤਰ੍ਹਾਂ ਨਾਲ ਫੱਸ ਜਾਂਦੀ ਹੈ। ਇਸੇ ਸਾਲ ਉਸ ਨੇ ਮਲਟੀ ਸਟਾਰਰ ਫਿਲਮ ਜ਼ਿੰਦਗੀ ਨਾ ਮਿਲੇਗੀ ਦੋਬਾਰਾ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਹ 2012 'ਚ ਸ਼ੰਘਾਈ 'ਚ ਦਿਖੀ। ਫਿਲਮ 'ਚ ਉਸ ਨੇ ਇਕ ਐਕਟੀਵਿਸਟ ਦੀ ਬੇਟੀ ਦੀ ਭੂਮਿਕਾ ਨਿਭਾਈ, ਜਿਸ ਦੀ ਮਦਦ ਇਕ ਪੋਰਨ ਫਿਲਮ ਸ਼ੂਟ ਕਰਨ ਵਾਲਾ ਕੈਰਮਾਮੈਨ ਕਰਦਾ ਹੈ।
ਕਲਕੀ ਨੂੰ ਆਖਰੀ ਵਾਰ ਫਿਲਮ ਯੇ ਜਵਾਨੀ ਹੈ ਦੀਵਾਨੀ 'ਚ ਦੇਖਿਆ ਗਿਆ। ਜਿਸ ਵਿਚ ਉਸ ਦੀ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਗਈ। ਹੁਣ ਉਹ ਆਪਣੀ ਫਿਲਮ ਮਾਰਗਰੀਟਾ ਵਿਦ ਆ ਸਟਰੋਅ ਕਾਰਨ ਚਰਚਾ ਵਿਚ ਹੈ। ਇਸ ਦੀ ਕਹਾਣੀ ਇਕ ਅਜਿਹੀ ਲੜਕੀ ਦਾ ਜੀਵਨ ਬਿਆਨ ਕਰਦੀ ਹੈ, ਜਿਹੜੇ ਸੇਰੇਬਰਲ ਪਲੇਸੀ ਦੀ ਸ਼ਿਕਾਰ ਹੈ ਤੇ ਆਪਣੀਆਂ ਯੌਨ ਇੱਛਾਵਾਂ ਨੂੰ ਲੁਕਾ ਨਹੀਂ ਸਕਦੀ।
ਕੋਰਟ ਨੇ ਸਲਮਾਨ ਖਾਨ ਨੂੰ ਦਿੱਤਾ ਜ਼ੋਰਦਾਰ ਝਟਕਾ
NEXT STORY