ਆਸਨ ਦੀ ਵਿਧੀ
ਇਸ ਆਸਨ ਨੂੰ ਕਰਨ ਲਈ ਸਭ ਤੋਂ ਪਹਿਲਾਂ ਦਰੀ ਵਿਛਾ ਕੇ ਜ਼ਮੀਨ 'ਤੇ ਬੈਠ ਜਾਓ, ਫਿਰ ਪਦਮ ਆਸਨ ਲਗਾਓ। ਕੂਹਣੀ ਦਾ ਸਹਾਰਾ ਲੈਂਦੇ ਹੋਏ ਜ਼ਮੀਨ 'ਤੇ ਲੇਟ ਜਾਓ। ਪਿੱਛੋਂ ਸਿਰ ਦੇ ਨੇੜੇ ਹਥੇਲੀ ਲਗਾ ਕੇ ਸਿਰ ਨੂੰ ਉਪਰ ਚੁੱਕ ਕੇ ਸਿਰ ਨੂੰ ਇਸ ਢੰਗ ਨਾਲ ਜ਼ਮੀਨ 'ਤੇ ਟਿਕਾਉਣਾ ਚਾਹੀਦਾ ਹੈ ਕਿ ਗਰਦਨ, ਛਾਤੀ ਅਤੇ ਪਿੱਠ ਵੱਧ ਤੋਂ ਵੱਧ ਉਪਰ ਵੱਲ ਉਭਰੇ ਰਹਿਣ। ਸਰੀਰ ਦਾ ਭਾਰ ਸਿਰਫ ਪੈਰਾਂ ਤੇ ਸਿਰ 'ਤੇ ਟਿਕਿਆ ਰਹਿਣਾ ਚਾਹੀਦਾ ਹੈ।
ਹੱਥਾਂ ਨਾਲ ਪੈਰਾਂ ਦੇ ਅੰਗੂਠਿਆਂ ਨੂੰ ਫੜ ਲਵੋ। ਦੋਵੇਂ ਗੋਡੇ ਜ਼ਮੀਨ ਨਾਲ ਲੱਗੇ ਰਹਿਣ। ਸ਼ਵਾਸ-ਪ੍ਰਸ਼ਵਾਸ ਆਮ ਵਾਂਗ ਰਹੇਗੀ। ਸਮਰਥਾ ਅਨੁਸਾਰ ਇਸ ਆਸਨ ਦਾ ਅਭਿਆਸ ਇਕ ਤੋਂ 5 ਮਿੰਟ ਤਕ ਕਰੋ। ਵਾਪਸ ਆਉਂਦੇ ਵੇਲੇ ਸਭ ਤੋਂ ਪਹਿਲਾਂ ਹਥੇਲੀ ਦਾ ਸਹਾਰਾ ਲੈ ਕੇ ਗਰਦਨ ਨੂੰ ਆਮ ਅਵਸਥਾ ਵਿਚ ਲਿਆਓ। ਫਿਰ ਕੂਹਣੀ ਦਾ ਸਹਾਰਾ ਲੈਂਦੇ ਹੋਏ ਹੌਲੀ-ਹੌਲੀ ਆਮ ਅਵਸਥਾ ਵਿਚ ਆ ਜਾਓ, ਜਲਦਬਾਜ਼ੀ ਨਾ ਕਰੋ।
ਸ਼ੁਰੂ ਵਿਚ ਬਹੁਤੇ ਲੋਕਾਂ ਨੂੰ ਮਤਸਯਾ ਆਸਨ ਵਿਚ ਕਠਿਨਾਈ ਹੁੰਦੀ ਹੈ। ਇਸ ਲਈ ਪਹਿਲਾਂ ਬੈਠ ਕੇ ਪਦਮ ਆਸਨ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮਤਸਯਾ ਆਸਨ ਦਾ ਅਭਿਆਸ ਕਰਨਾ ਚਾਹੀਦਾ ਹੈ।
ਆਸਨ ਦੇ ਲਾਭ
ਪਾਚਨ ਪ੍ਰਣਾਲੀ, ਗੁਰਦੇ, ਫੇਫੜੇ ਆਦਿ 'ਤੇ ਪ੍ਰਭਾਵ ਪਾ ਕੇ ਇਨ੍ਹਾਂ ਅੰਗਾਂ ਨਾਲ ਸੰਬੰਧਤ ਰੋਗਾਂ ਵਿਚ ਇਹ ਆਸਨ ਚਮਤਕਾਰੀ ਲਾਭ ਦਿੰਦਾ ਹੈ। ਇਸ ਆਸਨ ਨਾਲ ਫੇਫੜੇ, ਸਾਹ ਨਲੀ ਅਤੇ ਸਵਰ ਗ੍ਰੰਥੀ ਦੇ ਵਿਕਾਰ ਦੂਰ ਹੁੰਦੇ ਹਨ। ਫੇਫੜੇ ਵਿਚ ਵੱਧ ਹਵਾ ਭਰਨ ਨਾਲ ਉਸ ਦੇ ਬੰਦ ਸੈੱਲ ਖੁੱਲ੍ਹ ਜਾਂਦੇ ਹਨ। ਇਹ ਆਸਨ ਦਮਾ ਆਦਿ ਸਾਹ ਦੀਆਂ ਬੀਮਾਰੀਆਂ ਵਿਚ ਲਾਭ ਪ੍ਰਦਾਨ ਕਰਦਾ ਹੈ। ਸਰਵਾਗ ਆਸਨ ਤੋਂ ਬਾਅਦ ਇਹ ਆਸਨ ਕੀਤਾ ਜਾਵੇ ਤਾਂ ਸਰਵਾਗ ਆਸਨ ਦੌਰਾਨ ਗਰਦਨ ਅਤੇ ਗਰੀਬਾਮਨੀ ਦੀਆਂ ਪੇਸ਼ੀਆਂ ਵਿਚ ਜੋ ਤਣਾਅ ਆਉਂਦਾ ਹੈ, ਉਹ ਦੂਰ ਹੋ ਜਾਂਦਾ ਹੈ। ਇਹ ਆਸਨ ਮੇਰੂਦੰਡ ਅਤੇ ਪਿੱਠ ਦਰਦ ਦੇ ਰੋਗਾਂ ਲਈ ਵੀ ਲਾਭਕਾਰੀ ਹੈ। ਗੈਸਟ੍ਰਿਕ, ਗਲੇ ਨਾਲ ਸੰਬੰਧਤ ਰੋਗ, ਹਾਈ ਬਲੱਡ ਪ੍ਰੈਸ਼ਰ, ਹਾਈਪੋ ਥਾਇਰੋਡੀਜ਼ਮ ਆਦਿ ਵਿਚ ਵੀ ਉਪਯੋਗੀ ਹੈ।
ਵਿਆਗਰਾ ਬਾਰੇ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ
NEXT STORY