ਕਾਮ ਉਤੇਜਕ ਦਵਾਈ ਵਿਆਗਰਾ ਨੂੰ ਸੰਨ 1998 'ਚ ਲਾਂਚ ਕੀਤਾ ਗਿਆ ਸੀ। ਨੀਲੇ ਰੰਗ ਦੀ ਇਸ ਗੋਲੀ ਦੀ ਵਿਕਰੀ ਦੁਨੀਆ 'ਚ ਬਹੁਤ ਜ਼ਿਆਦਾ ਹੈ। ਇਸ ਦਾ ਸੇਵਨ ਲੋਕ ਆਪਣੀ ਸੈਕਸ ਲਾਈਫ ਦਾ ਬਿਹਤਰ ਆਨੰਦ ਮਾਣਨ ਲਈ ਕਰਦੇ ਹਨ ਪਰ ਕੀ ਤੁਹਾਨੂੰ ਵਿਆਗਰਾ ਸੰਬੰਧੀ ਇਨ੍ਹਾਂ ਗੱਲਾਂ ਦਾ ਗਿਆਨ ਹੈ? ਜਾਣੋ ਵਿਆਗਰਾ ਸੰਬੰਧੀ ਉਹ ਕਿਹੜੀਆਂ ਗੱਲਾਂ ਹਨ, ਜੋ ਤੁਹਾਨੂੰ ਹੈਰਾਨ ਕਰਨ ਲਈ ਕਾਫੀ ਹਨ।
1. ਨਜ਼ਰ 'ਤੇ ਅਸਰ
ਇਕ ਤਾਜ਼ੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵਿਆਗਰਾ ਦੇ ਸੇਵਨ ਨਾਲ ਵਿਅਕਤੀ ਦੀ ਦੇਖਣ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਇਸ ਦੇ ਵਧੇਰੇ ਸੇਵਨ ਨਾਲ ਸਰੀਰ 'ਚ ਅਜਿਹੇ ਤੱਤ ਬਣਦੇ ਹਨ, ਜੋ ਅੱਖਾਂ ਦੀ ਰੌਸ਼ਨੀ ਨੂੰ ਘੱਟ ਕਰ ਦਿੰਦੇ ਹਨ।
2. ਅੰਨ੍ਹਾਪਣ
ਹੁਣੇ ਜਿਹੇ 86 ਸਾਲਾ ਇਕ ਬਜ਼ੁਰਗ ਨੇ ਅਦਾਲਤ 'ਚ ਕੇਸ ਕੀਤਾ ਹੈ। ਉਸ ਨੇ ਦੱਸਿਆ ਕਿ ਉਹ 2012 ਤੋਂ ਰੋਜ਼ਾਨਾ ਇਸ ਦਾ ਸੇਵਨ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਉਹ ਚਾਹੁੰਦਾ ਹੈ ਕਿ ਵਿਆਗਰਾ ਦੀ ਵਿਕਰੀ 'ਤੇ ਰੋਕ ਲੱਗੇ ਅਤੇ ਮੁਆਵਜ਼ੇ ਵਜੋਂ ਉਸ ਨੂੰ 2 ਮਿਲੀਅਨ ਡਾਲਰ ਦਿੱਤੇ ਜਾਣ।
3. ਨਹੀਂ ਵਧਦੀ ਸੈਕਸ ਸਮਰੱਥਾ
ਇਹ ਸਿਰਫ ਇਕ ਵਹਿਮ ਹੈ ਕਿ ਵਿਆਗਰਾ ਦੇ ਸੇਵਨ ਨਾਲ ਸੈਕਸ ਦੀ ਸਮਰੱਥਾ 'ਚ ਵਾਧਾ ਹੁੰਦਾ ਹੈ, ਸਗੋਂ ਸੱਚ ਤਾਂ ਇਹ ਹੈ ਕਿ ਇਸ ਦੇ ਲਈ ਸੈਕਸ ਆਰਗਨ 'ਤੇ ਜ਼ੋਰ ਪੈਂਦਾ ਹੈ।
4. ਔਰਤਾਂ ਲਈ ਵਿਆਗਰਾ
ਹੁਣ ਤਾਂ ਬਾਜ਼ਾਰ 'ਚ ਔਰਤਾਂ ਲਈ ਵੀ ਵਿਆਗਰਾ ਆਉਣ ਲੱਗੀ ਹੈ। ਇਨ੍ਹਾਂ ਦਵਾਈਆਂ ਦੇ ਸੇਵਨ ਨਾਲ ਸਿਰਫ ਮਾਨਸਿਕ ਤੌਰ 'ਤੇ ਅਰਾਮ ਮਿਲਦਾ ਹੈ। ਬਾਕੀ ਸੈਕਸ ਡਰਾਈਵ ਬੂਸਟ ਹੋਣ ਦੀਆਂ ਗੱਲਾਂ ਝੂਠੀਆਂ ਹਨ।
5. ਮਾਹਵਾਰੀ 'ਚ ਦਰਦ
ਜੋ ਔਰਤਾਂ ਵਿਆਗਰਾ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਨੂੰ ਮਾਹਵਾਰੀ ਦੌਰਾਨ ਬੇਹੱਦ ਦਰਦ ਹੁੰਦਾ ਹੈ। ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਆਗਰਾ ਖੂਨ 'ਚ ਘੁਲ ਕੇ ਉਸ ਨੂੰ ਸ਼ੁੱਧ ਨਹੀਂ ਰਹਿਣ ਦਿੰਦੀ।
6. ਪੇਟ ਦੀ ਚਰਬੀ ਘਟਦੀ ਹੈ
ਵਿਆਗਰਾ ਦੇ ਸੇਵਨ ਨਾਲ ਪੇਟ ਦੀ ਚਰਬੀ ਘੱਟ ਜਾਂਦੀ ਹੈ ਕਿਉਂਕਿ ਸਾਰੀ ਫੈਟ ਬਰਨ ਹੋ ਜਾਂਦੀ ਹੈ। ਇਸ 'ਚ ਕੁਝ ਇਹੋ ਜਿਹੇ ਤੱਤ ਵੀ ਪਾਏ ਜਾਂਦੇ ਹਨ, ਜੋ ਕੈਲੋਰੀ ਨੂੰ ਵੀ ਬਰਨ ਕਰਦੇ ਹਨ, ਜਿਸ ਨਾਲ ਪੇਟ ਦੇ ਹੇਠਲੇ ਹਿੱਸੇ 'ਚ ਫੈਟ ਅਸਾਨੀ ਨਾਲ ਘੱਟ ਜਾਂਦੀ ਹੈ।
7. ਵਿਆਗਰਾ ਆਈਸਕ੍ਰੀਮ
ਇਹ ਤੁਹਾਨੂੰ ਅਜੀਬ ਵੀ ਲੱਗੇਗਾ ਅਤੇ ਮਜ਼ੇਦਾਰ ਵੀ। ਹੁਣੇ ਜਿਹੇ ਇਕ ਬ੍ਰਿਟਿਸ਼ ਕੰਪਨੀ ਨੇ ਵਿਆਗਰਾ ਆਈਸਕ੍ਰੀਮ ਨੂੰ ਲਾਂਚ ਕੀਤਾ ਹੈ। ਇਸ ਨੂੰ ਅਰਾਊਜਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ 'ਚ 25 ਗ੍ਰਾਮ ਵਿਆਗਰਾ ਇਕ ਸਕੂਪ 'ਚ ਹੁੰਦੀ ਹੈ। ਇਹ ਆਈਸਕ੍ਰੀਮ ਸਿਰਫ ਏ-ਲਿਸਟਿਡ ਸੈਲੀਬ੍ਰਿਟੀ ਨੂੰ ਹੀ ਮਿਲਦੀ ਹੈ।
ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਸਿਰਦਰਦ, ਧੜਕਨ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਵਾਰ ਦਿਲ ਸੰਬੰਧੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਇਸ ਲਈ ਸੋਚ-ਸਮਝ ਕੇ ਹੀ ਇਸ ਦਾ ਸੇਵਨ ਕਰੋ।
ਸਕਿੱਨ ਕੈਂਸਰ ਦੇ ਇਲਾਜ 'ਚ ਵੱਡੀ ਖੋਜ
NEXT STORY