ਜੇਕਰ ਤੁਸੀਂ ਵੀ ਲਿਵਰ ਦੇ ਮਰੀਜ਼ ਹੋ ਅਤੇ ਤੁਹਾਨੂੰ ਆਪਣਾ ਬਲੱਡ ਗਰੁੱਪ ਡੋਨਰ ਨਹੀਂ ਮਿਲ ਰਿਹਾ ਤਾਂ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਮੈਡੀਕਲ ਸਾਇੰਸ ਨੇ ਇਸ ਮਾਮਲੇ 'ਚ ਇਕ ਨਵੀਂ ਸਫਲਤਾ ਪ੍ਰਾਪਤ ਕੀਤੀ ਹੈ। ਇਸ ਨਾਲ ਲਿਵਰ ਦੇ ਉਨ੍ਹਾਂ ਮਰੀਜ਼ਾਂ ਨੂੰ ਫਾਇਦਾ ਹੋਵੇਗਾ, ਜੋ ਇਕੋ ਜਿਹੇ ਬਲੱਡ ਗਰੁੱਪ ਵਾਲਾ ਡੋਨਰ ਨਾਲ ਮਿਲਣ ਕਾਰਨ ਦਮ ਤੋੜ ਦਿੰਦੇ ਸਨ। ਇਸ ਤਕਨੀਕ ਨਾਲ ਹੁਣ ਡੋਨਰ ਅਸਾਨੀ ਨਾਲ ਮਿਲ ਜਾਂਦਾ ਹੈ। ਹੁਣ ਡਾਕਟਰ ਵੱਖੋ-ਵੱਖਰੇ ਬਲੱਡ ਗਰੁੱਪ ਦੇ ਡੋਨਰ ਨਾਲ ਵੀ ਲਿਵਰ ਦੇ ਮਰੀਜ਼ਾਂ 'ਚ ਲਿਵਰ ਟ੍ਰਾਂਸਪਲਾਂਟ ਤਕਨੀਕ ਦੀ ਖੋਜ ਕਰ ਚੁੱਕੇ ਹਨ।
ਦਿੱਲੀ ਸਰਕਾਰ ਦੀ ਲਿਵਰ ਅਤੇ ਪਿੱਤ ਵਿਗਿਆਨ ਇੰਸਟੀਚਿਊਟ 'ਚ ਹੁਣੇ ਜਿਹੇ ਦੋ ਮਰੀਜ਼ਾਂ ਦਾ ਬੇਮੇਲ ਡੋਨਰ ਨਾਲ ਲਿਵਰ ਟ੍ਰਾਂਸਪਲਾਂਟ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਈ.ਐੱਲ.ਬੀ.ਐੱਸ. 'ਚ ਲਿਵਰ ਟ੍ਰਾਂਸਪਲਾਂਟ ਕਰਵਾਉਣ ਲਈ ਪਹਿਲਾਂ ਸਾਢੇ ਗਿਆਰਾਂ ਲੱਖ ਰੁਪਏ ਖਰਚ ਕਰਨੇ ਪੈਂਦੇ ਸਨ ਪਰ ਇਸ ਤਕਨੀਕ ਨਾਲ ਹੁਣ ਸਾਢੇ ਪੰਦਰਾਂ ਲੱਖ ਰੁਪਏ ਦਾ ਖਰਚਾ ਆਏਗਾ। ਆਈ.ਐੱਲ.ਬੀ.ਐੱਸ. ਦੇ ਮੁਖ ਲਿਵਰ ਟ੍ਰਾਂਸਪਲਾਂਟ ਸਰਜਨ ਡਾ. ਵੀ.ਪਾਮੇਚਾ ਅਨੁਸਾਰ ਇਸ ਤਕਨੀਕ ਨਾਲ ਪਹਿਲੀ ਵਾਰ ਲਿਵਰ ਟ੍ਰਾਂਸਪਲਾਂਟ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਮਰੀਜ਼ ਅਤੇ ਡੋਨਰ ਦੇ ਖੂਨ 'ਚ ਵਖਰੇਵਾਂ ਦੇਖਿਆ ਜਾਂਦਾ ਹੈ। ਫਿਰ ਮਸ਼ੀਨ ਦੀ ਮਦਦ ਨਾਲ ਖੂਨ ਸਾਫ ਕੀਤਾ ਜਾਂਦਾ ਹੈ ਅਤੇ ਡੋਨਰ ਦੇ ਖੂਨ ਦੀ ਗੁਣਵੱਤਾ ਨੂੰ ਇਕੋ ਜਿਹੀ ਬਣਾਈ ਜਾਂਦੀ ਹੈ।
ਬੀਮਾਰੀਆਂ ਭਜਾਵੇ ਮਤਸਯਾ ਆਸਨ
NEXT STORY