ਜਲੰਧਰ— ਪਿਆਰ ਨਾ ਤਾਂ ਹੱਦਾਂ ਦੇਖਦਾ ਹੈ ਨਾ ਸਰਹੱਦਾਂ। ਇਹੀ ਕਾਰਨ ਹੈ ਕਿ ਦੋ ਦੇਸ਼ਾਂ ਦੇ ਲੋਕਾਂ ਵਿਚ ਅਜਿਹਾ ਪਿਆਰ ਹੋ ਜਾਂਦਾ ਹੈ ਜੋ ਮਿਸਾਲ ਬਣ ਜਾਂਦਾ ਹੈ। ਇਨ੍ਹਾਂ ਗੋਰੀਆਂ ਤੇ ਭਾਰਤੀਆਂ ਮੁੰਡਿਆਂ ਦੇ ਪਿਆਰ ਨੇ ਵੀ ਇਕ ਅਜਿਹੀ ਮਿਸਾਲ ਪੈਦਾ ਕੀਤੀ ਹੈ, ਜਿਸ ਦੀਆਂ ਤਾਰੀਫਾਂ ਸਾਰੀ ਦੁਨੀਆ ਕਰ ਰਹੀ ਹੈ। ਅਸਲ ਵਿਚ ਭਾਰਤੀਆਂ ਦੀ ਯਾਰੀ ਨਿਭਾਉਣ ਦੀ ਆਦਤ ਨੇ ਹੀ ਇਨ੍ਹਾਂ ਗੋਰੀਆਂ ਦਾ ਦਿਲ ਲੁੱਟ ਲਿਆ ਹੈ ਜੋ ਇਹ ਸਭ ਕੁਝ ਛੱਡ-ਛੁੱਡ ਕੇ ਭਾਰਤ ਆਪਣੇ ਪਿਆਰ ਖਾਤਰ ਆ ਜਾਂਦੀਆਂ ਹਨ। ਜਾਣਦੇ ਹਾਂ, ਅੱਜ ਕੁਝ ਅਜਿਹੇ ਪਿਆਰਾਂ ਬਾਰੇ, ਜਿਨ੍ਹਾਂ ਨੇ ਜਾਤ-ਪਾਤ, ਹੱਦਾਂ-ਸਰੱਹਦਾਂ ਸਾਰੇ ਬੰਧਨਾਂ ਨੂੰ ਤੋੜ ਦਿੱਤਾ।
ਜਾਪਾਨੀ ਕੁੜੀ ਤੇ ਬਨਾਰਸੀ ਮੁੰਡੇ ਦਾ ਵਿਆਹ
ਜਾਪਾਨ ਤੋਂ ਭਾਰਤ ਘੁੰਮਣ ਆਈ ਇਕ ਜਾਪਾਨੀ ਕੁੜੀ ਸਾਚਿਕੋ ਜਿੰਬੋ, ਟੂਰਿਸਟ ਗਾਈਡ ਨੂੰ ਹੀ ਆਪਣਾ ਦਿਲ ਦੇ ਬੈਠੀ। ਪਿੰਟੂ ਨਾਂ ਦੇ ਇਸ ਬਨਾਰਸੀ ਮੁੰਡੇ ਨੇ ਸਾਚਿਕੋ ਨੂੰ ਬਨਾਰਸ ਦੀ ਸੈਰ ਕਰਵਾਈ। ਇਸ ਦੌਰਾਨ ਦੋਹਾਂ ਵਿਚ ਵਧੀਆ ਦੋਸਤੀ ਹੋ ਗਈ ਅਤੇ ਦੋਹਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਾ। ਦੋਹਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਲ ਅਗਨੀ ਸਾਹਮਣੇ ਸੱਤ ਫੇਰੇ ਲਏ।
ਹਰਿਆਣਾ ਦੇ ਮੁੰਡੇ ਨੇ ਲੁੱਟਿਆ ਜਰਮਨੀ ਦੀ ਮੇਮ ਦਾ ਦਿਲ
ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਮੁੰਡੇ ਨੂੰ ਇਕ ਜਰਮਨੀ ਕੁੜੀ ਦਿਲ ਦੇ ਬੈਠੀ। ਹਿਸਾਰ ਦਾ ਰਹਿਣ ਵਾਲਾ ਵਿਕਾਸ 12ਵੀਂ ਪਾਸ ਕਰਕੇ ਅੱਗੇ ਦੀ ਪੜ੍ਹਾਈ ਲਈ ਜਰਮਨੀ ਗਿਆ ਸੀ। ਬਾਅਦ ਵਿਚ ਜਰਮਨ ਯੂਨੀਵਰਸਿਟੀ ਵਿਚ ਆਈ. ਟੀ. ਮੈਨੇਜਰ ਬਣ ਗਿਆ। ਇਸ ਦੌਰਾਨ ਜਰਮਨੀ ਦੀ ਰਹਿਣ ਵਾਲੀ ਮਾਰਟਿਨਾ ਵਿਕਾਸ ਨੂੰ ਪਹਿਲੀ ਮੁਲਾਕਾਤ ਵਿਚ ਹੀ ਦਿਲ ਦੇ ਬੈਠੀ। ਜਿਸ ਤੋਂ ਬਾਅਦ ਮਾਰਟਿਨਾ ਦੇ ਪਿਤਾ ਵਾਰਨਰ ਨੇ ਭਾਰਤ ਆ ਕੇ ਬੇਟੀ ਦਾ ਕੰਨਿਆਦਾਨ ਕੀਤਾ।
ਫੇਸਬੁੱਕ 'ਤੇ ਹੋਇਆ ਪਿਆਰ ਗੋਰੀ ਮੇਮ ਨੂੰ ਖਿੱਚ ਲਿਆਇਆ ਭਾਰਤ
ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਹੋਈ ਦੋਸਤੀ ਪਿਆਰ ਵਿਚ ਕਦੋਂ ਬਦਲ ਗਈ ਇਸ ਦਾ ਤਾਂ ਇਨ੍ਹਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ। ਹਰਿਆਣਾ ਦੇ ਕਰਨਾਲ ਜ਼ਿਲੇ ਦੇ ਪੋਪੜੀ ਪਿੰਡ ਵਾਸੀ ਮੁਕੇਸ਼ ਨੂੰ ਅਮਰੀਕਾ ਦੀ ਰਹਿਣ ਵਾਲੀ ਐਡ੍ਰੀਆਨਾ ਨਾਲ ਪਿਆਰ ਹੋਇਆ ਅਤੇ ਉਹ ਉਸ ਦੇ ਪਿਆਰ ਵਿਚ ਖਿੱਚੀ ਭਾਰਤ ਚਲੀ ਆਈ। ਦੋਹਾਂ ਨੇ ਭਾਰਤ ਦੇ ਮੰਦਰ ਵਿਚ ਵਿਆਹ ਕਰਵਾਇਆ ਅਤੇ ਵਿਆਹ ਤੋਂ ਸਾਲ ਬਾਅਦ ਉਨ੍ਹਾਂ ਦਾ ਬੱਚਾ ਵੀ ਹੈ, ਜਿਸ ਦਾ ਨਾਂ ਐਨਾਇਆ ਰੱਖਿਆ ਗਿਆ ਹੈ। ਹਾਲਾਂਕਿ ਦੋਹਾਂ ਦੇ ਮਿਲਣ ਵਿਚ ਵੀਜ਼ਾ ਇਕ ਵੱਡੀ ਰੁਕਾਵਟ ਬਣਿਆ ਹੋਇਆ ਹੈ ਪਰ ਦੋਹਾਂ ਦਾ ਪਿਆਰ ਅਜੇ ਵੀ ਪਰਵਾਨ ਚੜ੍ਹ ਰਿਹਾ ਹੈ।
ਕੋਰੀਆ ਦੀ ਮੇਮ ਨੂੰ ਹੋਇਆ ਭਾਰਤੀ ਨਾਲ ਪਿਆਰ, ਬੋਲਦੀ ਹੈ 'ਰਾਮ-ਰਾਮ'
ਜੀਂਦ ਦੇ ਰਾਮਰਾਯ ਪਿੰਡ ਦੇ ਰਹਿਣ ਵਾਲੇ ਇਕ ਲੜਕੇ ਨੂੰ ਦੱਖਣੀ ਕੋਰੀਆ ਦੀ ਲੜਕੀ ਨਾਲ ਪਿਆਰ ਹੋ ਗਿਆ। ਇਹ ਲੜਕੀ ਪੜ੍ਹਾਈ ਲਈ ਦੱਖਣੀ ਕੋਰੀਆ ਗਿਆ ਅਤੇ ਉਥੇ ਉਸ ਨੂੰ ਇਕ ਹੋਟਲ ਵਿਚ ਨੌਕਰੀ ਮਿਲ ਗਈ ਅਤੇ ਉੱਥੇ ਕੰਮ ਕਰਦੇ ਹੋਏ ਉਸ ਦੇ ਹੋਟਲ ਵਿਚ ਹੀ ਇਕ ਕਰਮਚਾਰੀ ਸਿਓਨਕਿਮ ਨਾਲ ਜਾਣ-ਪਛਾਣ ਹੋ ਗਈ ਅਤੇ ਇਹ ਜਾਣ-ਪਛਾਣ ਪਿਆਰ ਵਿਚ ਤਬਦੀਲ ਹੋ ਗਈ। ਮਾਮਲਾ ਵਿਆਹ ਤੱਕ ਪਹੁੰਚਿਆ ਅਤੇ ਇਹ ਮੇਮ ਭਾਰਤੀ ਮੁੰਡੇ ਨਾਲ ਵਿਆਹ ਕਰਵਾਉਣ ਲਈ ਭਾਰਤ ਆ ਗਈ। ਸਿਓਨਕਿਮ ਨੂੰ ਹਿੰਦੀ ਤਾਂ ਨਹੀਂ ਆਉਂਦੀ ਪਰ ਭਾਰਤ ਆ ਕੇ ਉਹ ਸਾਰਿਆਂ ਨੂੰ 'ਰਾਮ-ਰਾਮ' ਕਹਿਣਾ ਜ਼ਰੂਰ ਸਿੱਖ ਗਈ ਹੈ।
ਪਾਕਿਸਤਾਨ ਦੀ ਸੈਯਦਾ ਬਣੀ ਗੁਰਦਾਸਪੁਰ ਦੀ ਨੀਂਹ
ਭਾਰਤ ਅਤੇ ਪਾਕਿਸਤਾਨ ਵਿਚ ਚਾਹੇ ਜਿੰਨੀਆਂ ਮਰਜ਼ੀ ਤਲਖੀਆ ਹੋਣ ਪਰ ਦੋਹਾਂ ਦਾ ਛੱਲਾ ਮਾਰਦਾ ਪਿਆਰ ਕਈ ਵਾਰ ਲੋਕਾਂ ਸਾਹਮਣੇ ਆ ਜਾਂਦਾ ਹੈ। ਅਹਿਮਦੀਆ ਮੁਸਲਿਮ ਜਮਾਤ ਦੇ 123ਵੇਂ ਸਾਲਾਨਾ ਜਲਸੇ ਵਿਚ ਹਿੱਸਾ ਲੈਣ ਆਈ ਸੈਯਦ ਸਾਜਿਦਾ ਮੋਨਾ ਨੇ ਕਾਦੀਆਂ ਵਾਸੀ ਸੈਯਦ ਸ਼ਰਜੀਲ ਅਹਿਮਦ ਦੇ ਪੁੱਤਰ ਸੁਹੇਲ ਅਹਿਮਦ ਨਾਲ ਵਿਆਹ ਕਰਵਾ ਕੇ ਭਾਰਤ-ਪਾਕਿ ਨੂੰ ਇਕ ਵਾਰ ਫਿਰ ਰਿਸ਼ਤੇਦਾਰੀ ਵਿਚ ਬੰਨ੍ਹ ਦਿੱਤਾ। ਸ਼ਰਜੀਲ ਅਹਿਮਦ ਨੇ ਇਸ ਨੂੰ ਮੁਬਾਰਕ ਅਤੇ ਖੁਸ਼ੀਆਂ ਵਾਲਾ ਦੱਸਦੇ ਹੋਏ ਕਿਹਾ ਕਿ ਉਸ ਦੀ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਹੈ ਕਿ ਉਹ ਭਾਰਤ-ਪਾਕਿ ਸੰਬੰਧਾਂ ਵਿਚ ਸੁਧਾਰ ਕਰਕੇ ਵੀਜ਼ਾ ਪ੍ਰਣਾਲੀ ਸੌਖੀ ਬਣਾਉਣ ਤਾਂ ਜੋ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਧੀਆ ਹੋਣ।
ਅਮਰੀਕੀ ਕੁੜੀ ਨੇ ਭਾਰਤੀ ਕਿਸਾਨ ਨਾਲ ਕੀਤਾ ਵਿਆਹ
ਫੇਸਬੁੱਕ 'ਤੇ ਛੇ ਮਹੀਨੇ ਪਹਿਲਾਂ ਹੋਈ ਦੋਸਤੀ ਨੂੰ ਮਜ਼ਬੂਤ ਰਿਸ਼ਤੇ ਵਿਚ ਬਦਲਦੇ ਹੋਏ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਲੜਕੀ ਨੇ ਗੁਜਰਾਤ ਆ ਕੇ ਆਪਣੇ ਪ੍ਰੇਮੀ ਨਾਲ ਵਿਆਹ ਰਚਾ ਲਿਆ। ਖੇੜਾ ਜ਼ਿਲੇ ਦੇ 35 ਸਾਲਾ ਕੇਤਨ ਕੁਮਾਰ ਕਾਂਤੀਲਾਲ ਪਟੇਲ ਇਕ ਕਿਸਾਨ ਹੈ। ਛੇ ਮਹੀਨੇ ਪਹਿਲਾਂ ਫੇਸਬੁੱਕ 'ਤੇ ਉਸ ਦੀ ਦੋਸਤੀ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਵੈਂਡੀ ਜੌਨਸਨ ਨਾਲ ਹੋਈ ਸੀ। ਇਹ ਗੱਲਾਬਾਤਾਂ ਹੌਲੀ-ਹੌਲੀ ਪਿਆਰ ਵਿਚ ਬਦਲ ਗੀਆਂ ਅਤੇ ਵੈਂਡੀ ਕੇਤਨ ਪਟੇਲ ਦੇ ਪਿੰਡ ਪਹੁੰਚ ਗਈ। ਕੁਝ ਦਿਨ ਪਪਹਿਲਾਂ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ।
ਇੰਗਲੈਂਡ ਦੀ ਸੋਨੀ ਮੈਰੀਕੇਟਸ ਬਣੀ ਸਿੰਘ ਦੀ ਕੌਰ
ਅੰਮ੍ਰਿਤਸਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਵੀ ਫੇਸਬੁੱਕ ਦੇ ਰਾਹੀਂ ਵਿਦੇਸ਼ੀ ਕੁੜੀ ਨਾਲ ਪਿਆਰ ਹੋਇਆ ਸੀ। ਸਿੰਘ ਦੇ ਪਿਆਰ ਵਿਚ ਇਹ ਗੋਰੀ ਅੰਮ੍ਰਿਤਸਰ ਖਿੱਚੀ ਚਲੀ ਆਈ। ਇੰਗਲੈਂਡ ਦੇ ਸਾਊਥ ਹਾਲ ਦੀ ਰਹਿਣ ਵਾਲੀ ਸੋਨੀ ਮੇਰੀਕੇਟਸ ਨੇ ਅੰਮ੍ਰਿਤਸਰ ਵਿਖੇ ਸਿੱਖ ਧਰਮ ਅਪਣਾ ਕੇ ਗਗਨਦੀਪ ਸਿੰਘ ਨਾਲ ਵਿਆਹ ਕਰਵਾ ਲਿਆ।
ਵਰਗਲਾ ਕੇ ਲੈ ਗਿਆ ਸੀ ਨਾਬਾਲਿਗ ਤੇ ਇੱਜ਼ਤ ਕਰਤੀ ਤਾਰ-ਤਾਰ
NEXT STORY