ਮੋਗਾ (ਪਵਨ ਗਰੋਵਰ)-ਪੂਰਾ ਪਰਿਵਾਰ ਰੋਟੀ ਖਾ ਕੇ ਆਰਾਮ ਨਾਲ ਸੁੱਤਾ ਪਿਆ ਸੀ ਕਿ ਅਚਾਨਕ ਹੀ ਰਾਤ ਨੂੰ ਉਨ੍ਹਾਂ ਦੇ ਕੰਨਾਂ 'ਚ ਚੀਕਾਂ ਸੁਣਾਈ ਦੇਣ ਲੱਗੀਆਂ। ਪਰਿਵਾਰਕ ਮੈਂਬਰਾਂ ਨੇ ਉੱਠ ਕੇ ਪਹਿਲਾਂ ਬਾਹਰ ਦੇਖਿਆ ਪਰ ਜਦੋਂ ਭਰਾ-ਭਰਜਾਈ ਦੇ ਕਮਰੇ 'ਚ ਝਾਤ ਮਾਰੀ ਤਾਂ ਉਨ੍ਹਾਂ ਦਾ ਕਾਲਜਾ ਫਟ ਗਿਆ। ਕਮਰੇ 'ਚ ਦੋਹਾਂ ਪਤੀ-ਪਤਨੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਹੋਈਆਂ ਸਨ।
ਜਾਣਕਾਰੀ ਮੁਤਾਬਕ ਮੋਗਾ ਜ਼ਿਲੇ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਮ੍ਰਿਤਕ ਰਣਧੀਰ ਸਿੰਘ ਨੇ ਆਪਣੀ ਲਾਈਸੈਂਸੀ ਰਾਈਫਲ ਨਾਲ ਪਹਿਲਾਂ ਪਤਨੀ ਜਸਬੀਰ ਕੌਰ ਦੇ ਗੋਲੀ ਮਾਰੀ ਅਤੇ ਫਿਰ ਬਾਅਦ 'ਚ ਉਸੇ ਰਾਈਫਲ ਨਾਲ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਦੌਰਾਨ ਮੌਕੇ 'ਤੇ ਹੀ ਪਤੀ-ਪਤਨੀ ਦੀ ਮੌਤ ਹੋ ਗਈ।
ਗੋਲੀ ਅਤੇ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਰਣਧੀਰ ਸਿੰਘ ਦੇ ਭਰਾਵਾਂ ਅਤੇ ਬਾਕੀ ਮੈਂਬਰਾਂ ਨੇ ਉੱਠ ਕੇ ਦੇਖਿਆ ਤਾਂ ਕਮਰੇ 'ਚ ਰਣਧੀਰ ਸਿੰਘ ਅਤੇ ਉਸ ਦੀ ਪਤਨੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਸੂਤਰਾਂ ਮੁਤਾਬਕ ਰਣਧੀਰ ਸਿੰਘ ਜੁਆਇੰਟ ਫੈਮਿਲੀ 'ਚ ਰਹਿੰਦਾ ਸੀ ਅਤੇ ਉਸ ਦੇ ਤਿੰਨ ਭਰਾ ਹਨ, ਜਿਨ੍ਹਾਂ ਦਾ ਖੇਤਾਬਾੜੀ ਦਾ ਕੰਮ ਬੜਾ ਵਧੀਆ ਚੱਲ ਰਿਹਾ ਹੈ ਅਤੇ ਤਿੰਨੇ ਭਰਾਵਾਂ ਕੋਲ 100 ਕਿਲੇ ਦੇ ਕਰੀਬ ਜ਼ਮੀਨ ਹੈ।
ਇਸ ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਸੋਗ 'ਚ ਡੁੱਬਾ ਹੋਇਆ ਹੈ। ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਆਖਰ ਰਣਧੀਰ ਸਿੰਘ ਦੇ ਇੰਨਾ ਖੌਫਨਾਕ ਕਦਮ ਚੁੱਕਣ ਦੇ ਪਿੱਛੇ ਕੀ ਕਾਰਨ ਸੀ। ਫਿਲਹਾਲ ਪੁਲਸ ਵੀ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
'ਪਤਾ ਨਹੀਂ ਕਿਹੜੀ ਘੜੀ ਦਲਿਤ ਕੁੜੀ ਨੂੰ ਕੁੱਟਦੀ ਪੁਲਸ ਦੀ ਵੀਡੀਓ ਬਣਾ ਬੈਠਾ' (ਤਸਵੀਰਾਂ)
NEXT STORY