ਤਰਨਤਾਰਨ-ਤਰਨਤਾਰਨ 'ਚ 2013 ਨੂੰ ਸ਼ਰੇਆਮ ਇਕ ਦਲਿਤ ਕੁੜੀ ਨਾਲ ਕੁੱਟਮਾਰ ਕਰਦੀ ਪੰਜਾਬ ਪੁਲਸ ਦੀ ਵੀਡੀਓ ਬਣਾਉਣ ਵਾਲੇ ਚਸ਼ਮਦੀਦ ਗਵਾਹ ਜਗਜੀਤ ਸਿੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੀਆਂ ਮੰਗਾਂ 25 ਅਪ੍ਰੈਲ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
ਜਗਜੀਤ ਸਿੰਘ ਨੇ ਪਰਿਵਾਰ ਸਮੇਤ ਹੁਣ 21 ਅਪ੍ਰੈਲ ਨੂੰ ਸ਼ਹਿਰ ਦੇ ਮੇਨ ਚੌਂਕ 'ਚ ਧਰਨਾ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ, ਜੋ 25 ਅਪ੍ਰੈਲ ਤੱਕ ਜਾਰੀ ਰਹੇਗਾ। ਜਗਜੀਤ ਦਾ ਕਹਿਣਾ ਹੈ ਕਿ ਪੁਲਸ ਵਲੋਂ ਕੁੜੀ ਨੂੰ ਕੁੱਟਣ ਦੀ ਵੀਡੀਓ ਬਣਾ ਕੇ ਉਸ ਨੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਪਰ ਇਸ ਦਾ ਸਿਲਾ ਉਸ ਨੂੰ ਕੀ ਮਿਲਿਆ।
ਉਸ ਨੇ ਕਿਹਾ ਕਿ ਉਸ ਦਾ ਕੰਮਕਾਰ ਵੀ ਠੱਪ ਪੈ ਗਿਆ ਅਤੇ ਹੁਣ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਜਗਜੀਤ ਨੇ ਕਿਹਾ ਕਿ ਹੁਣ ਨਾ ਤਾ ਕੋਈ ਨੇਤਾ ਅਤੇ ਨਾ ਹੀ ਪੰਜਾਬ ਸਰਕਾਰ ਉਸ ਦੀ ਕੋਈ ਗੱਲ ਸੁਣ ਰਹੀ ਹੈ। ਇਸ ਲਈ ਉਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੀਆਂ 25 ਅਪ੍ਰੈਲ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
'ਯਾਰੀ ਭਾਰਤੀਆਂ ਦੀ ਤੂਤ ਦਾ ਮੋਛਾ, ਕਦੇ ਨਾਲ ਵਿਚਾਲੋਂ ਟੁੱਟਦੀ', ਜਾਵੇ ਗੋਰੀਆਂ ਦਾ ਦਿਲ ਲੁੱਟਦੀ (ਦੇਖੋ ਤਸਵੀਰਾਂ)
NEXT STORY