ਅਕਸਰ ਲੋਕ ਕਹਿੰਦੇ ਸੁਣੇ ਹਨ ਕਿ ਆਂਡੇ ਦਾ ਸਫੇਦ ਹਿੱਸਾ ਹੀ ਖਾਣਾ ਚਾਹੀਦੈ, ਪੀਲਾ ਹਿੱਸਾ ਸੁੱਟ ਦੇਣਾ ਚਾਹੀਦੈ ਕਿਉਂਕਿ ਇਸ ਨਾਲ ਕੋਲੈਸਟ੍ਰਾਲ ਵਧਦਾ ਹੈ ਪਰ ਕੀ ਤੁਸੀਂ ਸਫੇਦ ਹਿੱਸੇ ਦੇ ਨੁਕਸਾਨ ਵੀ ਜਾਣਦੇ ਹੋ। ਅੱਜ ਜ਼ਿਕਰ ਕਰਾਂਗੇ ਆਂਡੇ ਦੇ ਸਫੇਦ ਹਿੱਸੇ ਦੇ ਸਾਈਡ ਇਫੈਕਟਸ ਦਾ।
ਸਾਲਮੋਨੇਲਾ ਦਾ ਵਧੇਰੇ ਖਤਰਾ
ਕੱਚੇ ਆਂਡੇ ਅਤੇ ਐਲਬੁਮਿਨ ਬੈਕਟੀਰੀਆ ਵਲੋਂ ਦੂਸ਼ਿਤ ਕੀਤੇ ਜਾਂਦੇ ਹਨ। ਸਾਲਮੋਨੇਲਾ ਇਕ ਬੈਕਟੀਰੀਆ ਹੈ, ਜੋ ਕਿ ਮੁਰਗੀਆਂ ਦੀਆਂ ਅੰਤੜੀਆਂ 'ਚ ਪਾਇਆ ਜਾਂਦਾ ਹੈ। ਇਹ ਆਂਡੇ ਦੀ ਬਾਹਰੀ ਪਰਤ ਅਤੇ ਇਸ ਦੇ ਅੰਦਰ ਵੀ ਪਾਏ ਜਾਂਦੇ ਹਨ। ਸਾਲਮੋਨੇਲਾ ਨੂੰ ਖਤਮ ਕਰਨ ਲਈ ਇਨ੍ਹਾਂ ਨੂੰ ਕਾਫੀ ਦੇਰ ਤੱਕ ਬਹੁਤ ਜ਼ਿਆਦਾ ਤਾਪਮਾਨ 'ਤੇ ਪਕਾਓ। ਆਂਡੇ ਦੇ ਉੱਪਰਲੇ ਹਿੱਸੇ ਅਤੇ ਘੱਟ ਉਬਲੇ ਆਂਡਿਆਂ 'ਚ ਵੀ ਬੈਕਟੀਰੀਆ ਮੌਜੂਦ ਰਹਿੰਦੇ ਹਨ।
ਬਾਇਓਟੀਨ ਦੀ ਕਮੀ
ਰੁਟੀਨ 'ਚ ਆਂਡੇ ਦਾ ਸਫੇਦ ਹਿੱਸਾ ਖਾਣ ਨਾਲ ਬਾਇਓਟੀਨ ਦੀ ਕਮੀ ਹੁੰਦੀ ਹੈ। ਬਾਇਓਟੀਨ ਨੂੰ ਵਿਟਾਮਿਨ ਐੱਚ ਅਤੇ ਵਿਟਾਮਿਨ ਬੀ-7 ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਇਸ ਦੀ ਕਮੀ ਨਾਲ ਬੱਚਿਆਂ 'ਚ ਕ੍ਰੇਡਲ ਟੌਪ ਅਤੇ ਵੱਡਿਆਂ 'ਚ ਸੇਬੋਰਿਕ ਵਰਗੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਬਾਇਓਟੀਨ ਦੀ ਕਮੀ ਨਾਲ ਚਮੜੀ ਦਾ ਰੰਗ ਖਰਾਬ ਹੋਣਾ, ਸਰੀਰ 'ਚ ਤਾਲਮੇਲ ਦੀ ਕਮੀ, ਮਾਸਪੇਸ਼ੀਆਂ 'ਚ ਜਕੜਨ ਅਤੇ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੱਚੇ ਐਲਬੁਮਿਨ 'ਚ ਐਵੀਡਿਨ ਹੁੰਦਾ ਹੈ, ਜੋ ਕਿ ਇਕ ਕਿਸਮ ਦਾ ਪ੍ਰੋਟੀਨ ਹੈ। ਕਿਉਂਕਿ ਇਹ ਸਰੀਰ ਤੋਂ ਹੀ ਬਾਇਓਟੀਨ ਲੈਂਦਾ ਹੈ, ਇਸ ਲਈ ਜ਼ਹਿਰੀਲਾ ਪਦਾਰਥ ਨਹੀਂ ਹੈ ਪਰ ਰੁਟੀਨ 'ਚ ਇਨ੍ਹਾਂ ਦਾ ਸੇਵਨ ਕਿਸੇ ਵੱਡੀ ਬੀਮਾਰੀ ਨੂੰ ਸੱਦਾ ਦੇਣਾ ਹੋ ਸਕਦਾ ਹੈ।
ਐਲਰਜੀ
ਜਿਨ੍ਹਾਂ ਲੋਕਾਂ ਨੂੰ ਆਂਡੇ ਦੇ ਸਫੇਦ ਹਿੱਸੇ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਐਲਬੁਮਿਨ ਪ੍ਰੋਟੀਨ ਤੋਂ ਵੀ ਐਲਰਜੀ ਦੇਖੀ ਗਈ ਹੈ। ਪਿੱਤ, ਦਾਣੇ ਨਿਕਲਣਾ, ਚਮੜੀ ਦੀ ਸੋਜ, ਨਜ਼ਲਾ, ਦਸਤ, ਉਲਟੀ, ਸਾਹ ਚੜ੍ਹਣਾ, ਘਬਰਾਹਟ, ਖਾਂਸੀ, ਛਿੱਕਾਂ ਅਤੇ ਜਕੜਨ ਆਦਿ ਦੀ ਐਲਰਜੀ ਇਸ ਦੇ ਕੁਝ ਆਮ ਲੱਛਣ ਹਨ।
ਪ੍ਰੋਟੀਨ ਦੀ ਵਧੇਰੇ ਮਾਤਰਾ
ਜਿਹੜੇ ਲੋਕਾਂ ਦਾ ਗਲੋਮਰਗੁਲਰ ਫਿਲਟਰੇਸ਼ਨ ਰੇਟ (ਫਲੋ ਰੇਟ, ਜੋ ਕਿਡਨੀ ਫਿਲਟਰ ਕਰਦੀ ਹੈ) ਘੱਟ ਹੈ, ਉਨ੍ਹਾਂ ਨੂੰ ਖਾਸ ਤੌਰ 'ਤੇ ਆਂਡੇ ਦੇ ਪ੍ਰੋਟੀਨ ਤੋਂ ਖਤਰਾ ਹੈ। ਡਾਕਟਰ ਅਜਿਹੇ ਮਰੀਜ਼ਾਂ ਨੂੰ, ਜਿਨ੍ਹਾਂ ਨੂੰ ਕਿਡਨੀ ਸੰਬੰਧੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ, ਆਂਡੇ ਨਾ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਹਾਨੂੰ ਵੀ ਲਿਵਰ ਜਾਂ ਉਪਰੋਕਤ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਆਪਣੀ ਖੁਰਾਕ 'ਚ ਆਂਡੇ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲੈ ਲਓ।
ਚੰਗੀ ਨੀਂਦ ਲਈ ਪਹਿਨੋ ਨਾਰੰਗੀ ਚਸ਼ਮੇ
NEXT STORY