ਅੰਮ੍ਰਿਤਸਰ (ਅਰੁਣ) - ਕੰਟੋਨਮੈਂਟ ਥਾਣੇ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਗੈਂਗਸਟਰ ਜਗਤਾਰ ਬਾਕਸਰ ਤੇ ਉਸ ਦੇ ਸਾਥੀਆਂ ਦੇ ਕਬਜ਼ੇ ਵਿਚੋਂ ਨਾਜਾਇਜ਼ ਹਥਿਆਰ ਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਐੱਸ. ਆਈ. ਜਗਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਨਾਕੇ ਦੌਰਾਨ ਇੰਡੀਕਾ ਕਾਰ ਡੀ. ਐੱਲ. ਜੀ. ਨੰਬਰ ਪੀ. ਬੀ. 02 ਏ. ਐਕਸ 5599 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ, ਜਿਸ ਵਿਚ ਸਵਾਰ ਮੁਲਜ਼ਮ ਮਨਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਗੁਰੂ ਅਮਰਦਾਸ ਐਵੀਨਿਊ, ਨਿਰਮਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਰਮ ਸਿੰਘ ਕਾਲੋਨੀ ਪਲਾਹ ਸਾਹਿਬ ਰੋਡ, ਹਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੁਰੂ ਅਮਰਦਾਸ ਐਵੀਨਿਊ ਤੇ ਰਾਜ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਲੋਹਗੜ੍ਹ ਦੇ ਕਬਜ਼ੇ ਵਿਚੋਂ ਦੇਸੀ ਪਿਸਤੌਲ, 3 ਜ਼ਿੰਦਾ ਕਾਰਤੂਸ, ਛੋਟੀ ਡਬਲ ਬੈਰਲ ਗੰਨ ਸਮੇਤ ਇਕ ਕਾਰਤੂਸ 12 ਬੋਰ ਤੇ 350 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਦਿਆਂ ਮਾਮਲਾ ਦਰਜ ਕਰਕੇ ਪੁਲਸ ਵਲੋਂ ਮੁਢਲੀ ਪੁੱਛਗਿਛ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਵਧਾਈ ਜਾਵੇ : ਬਾਦਲ (ਵੀਡੀਓ)
NEXT STORY