ਮੁੰਬਈ- ਬਾਲੀਵੁੱਡ 'ਚ ਇਨ੍ਹੀਂ ਦਿਨੀਂ ਅਦਾਕਾਰ ਸੈਫ ਅਲੀ ਖਾਨ ਅਤੇ ਸ਼ਾਹਿਦ ਕਪੂਰ ਦੇ ਇਕੱਠੇ ਹੀ ਫਿਲਮ 'ਚ ਨਜ਼ਰ ਆਉਣ ਦੀ ਚਰਚਾ ਹੋ ਰਹੀ ਹੈ। ਖਬਰਾਂ ਮੁਤਾਬਕ ਸ਼ੇਕਸਪੀਅਰ ਦੀ ਕਹਾਣੀ ਨਾਲ ਪ੍ਰੇਰਿਤ ਵਿਸ਼ਾਲ ਭਾਰਦਵਾਜ ਇਸ ਵਾਰ ਸ਼ੇਕਸਪੀਅਰ ਦੇ ਪਲੇਅ @King Lear@ 'ਤੇ ਇਕ ਫਿਲਮ ਬਣਾਉਣ ਵਾਲੇ ਹਨ ਜਿਸ 'ਚ ਸੈਫ ਅਲੀ ਖਾਨ ਅਤੇ ਸ਼ਾਹਿਦ ਇਕੱਠੇ ਨਜ਼ਰ ਆਉਣਗੇ। ਵਿਸ਼ਾਲ ਨੇ ਪਹਿਲਾਂ ਵੀ ਆਪਣੀ ਫਿਲਮ 'ਓਮਕਾਰਾ' 'ਚ ਸੈਫ ਅਲੀ ਖਾਨ ਨੂੰ 'ਲੰਗੜਾ ਤਿਆਗੀ' ਵਰਗਾ ਮੁੱਖ ਕਿਰਦਾਰ ਦਿੱਤਾ ਸੀ ਅਤੇ ਉਧਰ ਹੈਦਰ ਉਰਫ ਸ਼ਾਹਿਦ ਕਪੂਰ ਦੇ ਤਾਂ ਵਿਸ਼ਾਲ ਪਹਿਲਾਂ ਤੋਂ ਹੀ ਦੀਵਾਨੇ ਹਨ।
ਫਿਲਮ 'ਦਿਲ ਧੜਕਨੇ ਦੋ' ਦੇ ਟਰੇਲਰ ਨੇ ਯੂ-ਟਿਊਬ 'ਤੇ ਮਚਾਇਆ ਧਮਾਲ (ਦੇਖੋ ਤਸਵੀਰਾਂ)
NEXT STORY