ਸ੍ਰੀ ਮੁਕਤਸਰ ਸਾਹਿਬ : ਇਕ ਕਿਸਾਨ ਨੇ ਖੇਤੀ ਦਾ ਅਜਿਹਾ ਰਾਹ ਚੁਣਿਆ ਕਿ ਉਸ ਦੀ ਹਰ ਪਾਸੇ ਬੱਲੇ ਬੱਲੇ ਹੋ ਗਈ। ਇਥੇ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਮੁਕਤਸਰ ਸਾਹਿਬ 'ਚ ਪਿੰਡ ਭਾਗਸਰ ਦੇ ਕਿਸਾਨ ਜਗਦੇਵ ਸਿੰਘ ਦੀ। ਜਗਦੇਵ ਸਿੰਘ ਆਪਣੇ ਖੇਤਾਂ 'ਚ ਲਗਾਏ ਡੇਢ ਮੇਗਾਵਾਟ ਦੇ ਸੋਲਰ ਪ੍ਰੋਜੈਕਟ ਨਾਲ ਹਰ ਰੋਜ਼ ਔਸਤ 5500 ਯੂਨਿਟ ਪੈਦਾ ਕਰਦੇ ਹਨ। ਗਰਮੀਆਂ 'ਚ ਪ੍ਰੋਡਕਸ਼ਨ 9000 ਤੱਕ ਪਹੁੰਚ ਜਾਂਦੀ ਹੈ। ਸਰਦੀਆਂ 'ਚ ਧੁੱਪ ਘੱਟ ਆਉਣ ਨਾਲ ਪ੍ਰੋਡਕਸ਼ਨ ਡਿੱਗਦਾ ਹੈ। ਕੁਦਰਤੀ ਆਪਦਾ ਕਾਰੋਬਾਰੀ ਨੀਤੀਆਂ ਕਾਰਨ ਖੇਤੀ ਦੀ ਬਜਾਏ ਉਨ੍ਹਾਂ ਨੇ 3 ਸਾਲ ਪਹਿਲਾਂ 'ਜਵਾਹਰ ਲਾਲ ਨਹਿਰੂ ਸੋਲਰ ਮਿਸ਼ਨ' ਦੇ ਤਹਿਤ 12 ਏਕੜ ਜ਼ਮੀਨ 'ਤੇ ਸੋਲਰ ਪ੍ਰੋਜੈਕਟ ਲਗਾਇਆ ਸੀ। ਬਿਜਲੀ ਪੈਦਾ ਕਰਕੇ ਕੇਂਦਰ ਸਰਕਾਰ ਨੂੰ 17 ਰੁਪਏ 90 ਪੈਸੇ ਪ੍ਰਤੀ ਯੂਨਿਟ ਵੇਚ ਰਹੇ ਹਨ। ਇਸ ਲਈ 25 ਸਾਲ ਦਾ ਐਗਰੀਮੈਂਟ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਹ ਪਿੰਡ ਦੇ ਬਿਜਲੀ ਘਰ ਨੂੰ ਬਿਜਲੀ ਸਪਲਾਈ ਕਰਦੇ ਹਨ।
ਇਸ ਬਾਰੇ ਬੋਲਦੇ ਹੋਏ ਕਿਸਾਨ ਜਗਦੇਵ ਸਿੰਘ ਨੇ ਕਿਹਾ ਕਿ ਪੁੱਤਾਂ ਵਾਂਗੂ ਪਾਲੀ ਗਈ ਫਸਲ ਜਦੋਂ ਕੁਦਰਤੀ ਮਾਰ ਨਾਲ ਖਰਾਬ ਹੋ ਜਾਂਦੀ ਹੈ ਤਾਂ ਦੁੱਖ ਤਾਂ ਲੱਗਦਾ ਹੀ ਹੈ ਸਗੋਂ ਨੁਕਸਾਨ ਵੀ ਵਧੇਰੇ ਹੁੰਦਾ ਹੈ ਪਰ ਇਸ ਪ੍ਰੋਜੈਕਟ ਨੂੰ ਆਪਣੀ ਜ਼ਮੀਨ 'ਤੇ ਲਗਾਉਣ ਨਾਲ ਜ਼ਿੰਦਗੀ ਭਰ ਦੀ ਚਿੰਤਾ ਦੂਰ ਹੋ ਜਾਂਦੀ ਹੈ।
ਜਿਨ੍ਹਾਂ ਗਹਿਣਿਆਂ ਲਈ ਕਰ ਬੈਠਾ ਕਤਲ, ਉਹ ਤਾਂ ਨਕਲੀ ਨਿਕਲੇ (ਵੀਡੀਓ)
NEXT STORY