ਚੰਡੀਗੜ੍ਹ (ਬਰਜਿੰਦਰ) - ਇਕ ਗਾਹਕ ਤੋਂ 10 ਰੁਪਏ ਜ਼ਿਆਦਾ ਵਸੂਲਣਾ ਸੈਕਟਰ-17 ਦੇ 'ਦ ਗੁਲਾਟੀਜ਼' ਨੂੰ ਮਹਿੰਗਾ ਪੈ ਗਿਆ। ਚੰਡੀਗੜ੍ਹ ਕੰਜ਼ਿਊਮਰ ਫੋਰਮ ਨੇ ਸ਼ਾਪ ਦੇ ਪ੍ਰੋਪਰਾਈਟਰ ਨੂੰ ਦੰਡਾਤਮਕ ਨੁਕਸਾਨ ਦੇ ਰੂਪ 'ਚ 10 ਹਜ਼ਾਰ ਰੁਪਏ ਚੁਕਾਉਣ ਦਾ ਆਦੇਸ਼ ਦਿੱਤੇ ਹਨ। ਆਪਣੇ ਫੈਸਲੇ 'ਚ ਫੋਰਮ ਨੇ ਕਿਹਾ ਹੈ ਕਿ, 'ਦੰਡਾਤਮਕ ਨੁਕਸਾਨ ਦੇ ਰੂਪ 'ਚ ਹਰਜਾਨਾ ਭਰਨ ਨੂੰ ਇਸ ਲਈ ਕਿਹਾ ਗਿਆ ਹੈ ਕਿਉਂਕਿ ਗੁਲਾਟੀਜ਼ ਗਾਹਕ ਤੋਂ ਜ਼ਿਆਦਾ ਰੁਪਏ ਵਸੂਲਣ ਦਾ ਕੰਮ 'ਚ ਸ਼ਾਮਲ ਸਨ।
ਇਹ ਅਜਿਹੇ ਦੂਜਿਆਂ ਨੂੰ ਰੋਕਣ ਲਈ ਇਕ ਨਸੀਅਤ ਹੋਵੇਗੀ ਕਿ ਉਹ ਅਜਿਹੀਆਂ ਅਨੈਤਿਕ ਗਤੀਵਿਧੀਆਂ 'ਚ ਸ਼ਾਮਲ ਨਾ ਹੋਣ।'' ਮਾਮਲੇ 'ਚ ਸ਼ਿਕਾਇਤਕਰਤਾ ਸੈਕਟਰ 14, ਚੰਡੀਗੜ੍ਹ ਦੇ ਪੰਕਜ ਸੈਣੀ ਸਨ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਦੁਕਾਨ ਸੰਚਾਲਕ ਉਨ੍ਹਾਂ ਤੋਂ ਸਾੜ੍ਹੀ ਦੇ ਫਾਲ ਦੇ ਰੂਪ 'ਚ 10 ਰੁਪਏ ਜ਼ਿਆਦਾ ਵਸੂਲ ਰਿਹਾ ਸੀ। ਫੋਰਮ ਨੇ ਫੈਸਲੇ ਦੇ ਮੁਤਾਬਕ ਪ੍ਰਤੀਵਾਦੀ ਪੱਖ ਨੂੰ ਉਹ 10 ਰੁਪਏ ਵੀ ਚੁਕਾਉਣੇ ਹੋਣਗੇ ਅਤੇ 3 ਹਜ਼ਾਰ ਰੁਪਏ ਮੁਆਵਜ਼ੇ ਤੇ 2500 ਰੁਪਏ ਅਦਾਲਤੀ ਖਰਚ ਦੇ ਰੂਪ ਵੀ ਭਰਨੇ ਹੋਣਗੇ।
ਪੰਕਜ ਸੈਣੀ ਨੇ 9 ਨਵੰਬਰ, 2014 ਨੂੰ ਆਪਣੀ ਪਤਨੀ ਨਾਲ ਦ ਗੁਲਾਟੀਜ਼, ਸੈਕਟਰ 17 'ਚ ਸਾੜ੍ਹੀ ਖਰੀਦੀ ਸੀ। ਸੈਣੀ ਦੇ ਮੁਤਾਬਕ ਸਾੜ੍ਹੀ ਖਰੀਦਣ ਦੇ ਬਾਅਦ ਸ਼ਾਪ ਸੰਚਾਲਕ ਨੇ ਸਾੜ੍ਹੀ 'ਤੇ ਮੁਫਤ 'ਚ ਫਾਲ ਲਗਾਉਣ ਦੀ ਗੱਲ ਕੀਤੀ ਸੀ ਘਰ ਪਹੁੰਚ ਕੇ ਜਦੋਂ ਸੈਣੀ ਨੇ ਪ੍ਰਾਈਸ ਟੈਗ ਦੇਖਿਆ ਤਾਂ ਉਸਨੇ ਦੇਖਿਆ ਕਿ ਦੁਕਾਨਦਾਰ ਨੇ ਉਸ ਤੋਂ 10,995 ਰੁਪਏ ਵਸੂਲੇ ਹਨ ਜਦੋਂ ਕਿ ਸਾੜ੍ਹੀ ਦਾ ਮੁੱਲ 10,985 ਰੁਪਏ ਸੀ। ਸੈਣੀ ਨੇ ਐੱਮ. ਆਰ. ਪੀ. ਤੋਂ ਜ਼ਿਆਦਾ ਵਸੂਲਣ 'ਤੇ ਅਗਲੇ ਦਿਨ ਦੁਕਾਨਦਾਰ ਤੋਂ ਪੁੱਛਿਆ ਅਤੇ ਜਵਾਬ ਮਿਲਿਆ ਕਿ ਕੰਪਿਊਟਰ ਨੇ ਵਾਰ ਕੋਡ ਨੂੰ ਸਕੈਨ ਕੀਤਾ ਸੀ ਆਟੋਮੈਟਿਕਲੀ ਬਿੱਲ ਬਣਿਆ ਸੀ। ਸੈਣੀ ਨੇ ਜ਼ਿਆਦਾ ਰੂਪ ਤੋਂ ਵਸੂਲੀ ਵਾਪਸੀ ਦੀ ਮੰਗ ਕੀਤੀ ਪਰ ਕਿਹਾ ਗਿਆ ਕਿ ਵੇਚੇ ਗਏ ਸਮਾਨ ਨਾ ਤਾਂ ਵਾਪਸ ਹੁੰਦੇ ਹਨ ਅਤੇ ਨਾ ਹੀ ਰੁਪਏ ਵਾਪਸ ਮਿਲਦੇ ਹਨ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਫੋਰਮ ਨੇ ਆਪਣਾ ਇਹ ਫੈਸਲਾ ਸੁਣਾਇਆ।
ਹੁਣ ਤੱਕ ਜੇਲ 'ਚ ਹੋਏ ਹੰਗਾਮਿਆਂ ਦੀ ਖਤਰਨਾਕ ਵੀਡੀਓ!
NEXT STORY