ਲੁਧਿਆਣਾ (ਕੁਲਵੰਤ)- ਬੇਟੇ ਨੂੰ ਵਿਦੇਸ਼ 'ਚ ਸੈਟਲ ਕਰਵਾਉਣ ਦੇ ਚੱਕਰ ਵਿਚ ਇਕ ਵਿਅਕਤੀ ਠੱਗ ਪਿਤਾ-ਪੁੱਤਰ ਏਜੰਟਾਂ ਦੇ ਚੱਕਰ ਵਿਚ ਫਸ ਗਿਆ ਅਤੇ 4.5 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਬਣ ਗਿਆ। ਹਾਲਾਂਕਿ ਵਿਅਕਤੀ ਨੇ ਪਿਤਾ-ਪੁੱਤ ਏਜੰਟ ਦੇ ਕੋਲ ਕਾਫੀ ਚੱਕਰ ਲਗਾਏ ਪਰ ਕੁਝ ਹੱਥ ਨਹੀਂ ਲੱਗਾ। ਇਸਦੇ ਬਾਅਦ ਉਸਨੇ ਇਸਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰ. 8 ਦੀ ਪੁਲਸ ਕੋਲ ਕੀਤੀ। ਪੁਲਸ ਨੇ ਜਾਂਚ ਪੜਤਾਲ ਦੇ ਬਾਅਦ ਦੋਸ਼ੀ ਪਿਤਾ-ਪੁੱਤਰ ਏਜੰਟਾਂ ਕੈਲਾਸ਼ ਚੌਕ ਨਿਵਾਸੀ ਸੁਖਧਾਮ ਸ਼ਰਮਾ ਤੇ ਅਮਰੀਸ਼ ਸ਼ਰਮਾ ਦੇ ਖਿਲਾਫ ਧੋਖਾਦੇਹੀ ਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਗੁਰ ਗਿਆਨ ਵਿਹਾਰ ਪੱਖੋਵਾਲ ਰੋਡ ਨਿਵਾਸੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨਾਲ ਉਸਦੀ ਮੁਲਾਕਾਤ 2014 ਵਿਚ ਹੋਈ ਸੀ। ਇਸਦੇ ਬਾਅਦ ਉਸਨੇ ਆਪਣੇ ਬੇਟੇ ਕਮਲਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਕਿਹਾ ਸੀ, ਜਿਸ ਨੂੰ ਕੈਨੇਡਾ ਭੇਜਣ ਲਈ ਉਕਤ ਦੋਸ਼ੀਆਂ ਨੇ 8 ਲੱਖ ਰੁਪਏ ਦੀ ਮੰਗ ਕੀਤੀ। ਇਸਦੇ ਬਾਅਦ ਉਸਨੇ ਦੋਸ਼ੀਆਂ ਨੂੰ 4.5 ਲੱਖ ਰੁਪਏ ਦੇ ਦਿੱਤੇ। ਕਾਫੀ ਸਮੇਂ ਤੱਕ ਉਕਤ ਲੋਕਾਂ ਨੇ ਉਸ ਨੂੰ ਲਾਰਾ ਲਗਾਈ ਰੱਖਿਆ ਨਾ ਉਸਦੇ ਬੇਟੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
10 ਰੁਪਏ ਫਾਲਤੂ ਵਸੂਲਣ ਦੇ ਚੱਕਰ 'ਚ ਲੱਗ ਗਿਆ ਵੱਡਾ ਝਟਕਾ
NEXT STORY