ਸ੍ਰੀ ਮੁਕਤਸਰ ਸਾਹਿਬ (ਬੇਦੀ) ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਆਦਰਸ਼ ਸਟੇਸ਼ਨ ਬਣਾਉਣ ਲਈ ਕਰੀਬ ਦੋ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਰੇਲਵੇ ਵਿਭਾਗ ਵੱਲੋਂ ਅਜੇ ਤੱਕ ਇਸ 'ਤੇ ਅਮਲ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਰੇਲਵੇ ਬੋਰਡ ਭਾਰਤ ਸਰਕਾਰ ਨਵੀਂ ਦਿੱਲੀ ਨੇ ਨੋਟੀਫਿਕੇਸਨ ਨੰਬਰ 2012/ਟੀਜੀ-4/10/ਪੀਏ/113/ਆਦਰਸ਼ ਸਟੇਸ਼ਨਜ਼ ਮਿਤੀ 29 ਜਨਵਰੀ 2013 ਨੂੰ ਮੁਕਤਸਰ ਨੂੰ ਆਦਰਸ਼ ਦਾ ਦਰਜ਼ਾ ਦਿੱਤਾ ਸੀ। ਪ੍ਰੰਤੂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਸਹੂਲਤਾਂ ਮੁਹੱਈਆਂ ਨਹੀਂ ਕਰਵਾਈਆਂ ਗਈਆਂ।
ਉਤਰੀ ਰੇਲਵੇ ਪੈਸੰਜਰ ਕਮੇਟੀ ਦੇ ਪ੍ਰਧਾਨ ਅਮਰ ਲਾਲ ਬਾਘਲਾ ਅਤੇ ਸਕੱਤਰ ਸ਼ਾਮ ਲਾਲ ਗੋਇਲ ਨੇ ਸੁਰੇਸ਼ ਪ੍ਰਭੂ ਰੇਲਵੇ ਮੰਤਰੀ, ਜਨਰਲ ਮੈਨੇਜਰ ਉਤਰੀ ਰੇਲਵੇ ਅਤੇ ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਰੇਲਵੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਕਤਸਰ ਵਿਖੇ ਆਦਰਸ਼ ਸਟੇਸ਼ਨ ਦੀਆਂ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣ। ਇਸ ਤੋਂ ਇਲਾਵਾ ਮੁਕਤਸਰ ਵਿਖੇ ਪੈਸੰਜਰ ਪਲੇਟਫਾਰਮ ਦੀ ਲੰਬਾਈ ਵਿਚ ਵਾਧਾ ਕੀਤਾ ਜਾਵੇ।
ਕੈਨੇਡਾ ਤਾਂ ਕੀ ਭੇਜਣਾ ਸੀ ਜੋ ਕੋਲ ਸੀ ਉਹ ਵੀ ਲੁੱਟ ਲਿਆ ਠੱਗਾਂ ਨੇ
NEXT STORY