ਮੋਗਾ (ਪਵਨ ਗਰੋਵਰ)-ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਨੇ ਇਕ ਚੂਰਾ ਪੋਸਤ ਸਮੱਗਲਰ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 10 ਸਾਲ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਥਾਣਾ ਬੱਧਨੀ ਕਲਾਂ ਵਿਚ ਨੂੰ ਪੁਲਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੱਧਨੀ ਕਲਾਂ ਤੋਂ ਰਾਊਕੇ ਜਾਣ ਵਾਲੀ ਲਿੰਕ ਸੜਕ 'ਤੇ ਦੇ ਪੁਲ ਕੋਲ ਇਕ ਆਦਮੀ ਸ਼ੱਕੀ ਹਾਲਾਤਾਂ ਵਿਚ ਬੈਠਾ ਹੈ ਜਦ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਸੜਕ ਦੇ ਇਕ ਪਾਸੇ ਇਕ ਵਿਅਕਤੀ 5 ਬੋਰੀਆਂ ਲੈ ਕੇ ਉਪਰ ਬੈਠਾ ਸੀ ਅਤੇ ਉਸਦੀ ਤਲਾਸ਼ੀ ਲੈਣ 'ਤੇ ਉਕਤ ਬੋਰੀ ਵਿਚੋਂ 35-35 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਸੀ।
ਵਿਅਕਤੀ ਦੀ ਪਛਾਣ ਜਗਸੀਰ ਸਿੰਘ ਸੀਰਾ ਪੁੱਤਰ ਕਰਤਾਰ ਸਿੰਘ ਨਿਵਾਸੀ ਬੱਧਨੀ ਕਲਾਂ ਵਜੋਂ ਹੋਈ ਅਤੇ ਉਸ ਖਿਲਾਫ਼ ਥਾਣਾ ਬੱਧਨੀ ਕਲਾਂ 19 ਅਪ੍ਰੈਲ 2013 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ ਅੱਜ ਇਸ ਕੇਸ ਦਾ ਨਿਪਟਾਰਾ ਕਰਦਿਆਂ ਸਰਕਾਰੀ ਧਿਰ ਵਲੋਂ ਜੁਟਾਏ ਸਬੂਤ ਅਤੇ ਗਵਾਹਾਂ ਦੇ ਆਧਾਰ 'ਤੇ ਅਦਾਲਤ ਨੇ ਜਗਸੀਰ ਸਿੰਘ ਸੀਰਾ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ ਇਕ ਸਾਲ ਕੈਦ ਹੋਰ ਕੱਟਣੀ ਪਵੇਗੀ।
ਠੱਗੀ ਦਾ ਨਵਾਂ ਤਰੀਕੇ ਦੇਖਣ ਵਾਲੇ ਵੀ ਹੋ ਗਏ ਹੈਰਾਨ...
NEXT STORY