ਲੁਧਿਆਣਾ (ਡੀ. ਐੱਸ. ਰਾਏ)-ਸਥਾਨਕ ਸ਼ਹਿਰ ਵਿਚ ਠੱਗਾਂ ਨੇ ਭੋਲੇ-ਭਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਜਾ ਕੇ ਫਸਾਉਣ ਦਾ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਅਨੁਸਾਰ ਉਹ ਗਲੀਆਂ-ਮੁਹੱਲਿਆਂ ਵਿਚ ਜਾ ਕੇ ਹੌਕਾ ਦਿੰਦੇ ਫਿਰਦੇ ਹਨ ਕਿ ਡਬਲ ਬੈੱਡਾਂ 'ਤੇ ਵਿਛਾਉਣ ਵਾਲੇ ਗੱਦੇ ਲੈ ਲਓ ਬਹੁਤ ਹੀ ਸਸਤੇ ਜੋ ਉਨ੍ਹਾਂ ਨੇ ਮੋਢਿਆਂ 'ਤੇ ਰੱਖੇ ਹੋਣ ਤੋਂ ਛੁੱਟ ਇਕ ਰੇਹੜੀ ਵਿਚ ਰੱਖ ਕੇ ਵੀ ਸਜਾਏ ਹੁੰਦੇ ਹਨ। ਇਸ ਢੰਗ ਨਾਲ ਗਲੀ-ਮੁਹੱਲੇ ਦੀਆਂ ਜਨਾਨੀਆਂ, ਮਰਦ ਇਕੱਠੇ ਹੋ ਕੇ ਗੱਦਿਆਂ ਦਾ ਭਾਅ ਪੁੱਛਦੇ ਹਨ ਤਾਂ ਡਬਲ ਬੈੱਡ ਦੇ ਦੋ ਗੱਦਿਆਂ ਦਾ ਮੁੱਲ ਕੇਵਲ 15 ਸੌ ਰੁਪਏ ਦੱਸਦੇ ਹਨ ਅਤੇ ਨਾਲ ਹੀ ਕਹਿ ਦਿੰਦੇ ਹਨ ਕਿ ਗੱਦੇ ਬਣਾਉਣ ਵਾਲੀ ਕੰਪਨੀ ਨੇ ਪੁਰਾਣਾ ਸਟਾਕ ਕੱਢਣ ਲਈ ਸਸਤੇ ਭਾਅ ਵੇਚਣ ਤੇ ਘਰ-ਘਰ ਪਹੁੰਚਾਉਣ ਦੀ ਸਕੀਮ ਚਲਾਈ ਹੈ।
ਸੌਦਾ ਕਰਦੇ-ਕਰਦੇ ਇਕ ਹਜ਼ਾਰ ਰੁਪਏ ਦੇ ਦੋ ਗੱਦੇ ਵੀ ਦੇ ਦਿੰਦੇ ਹਨ। ਭੋਲੇ-ਭਾਲੇ ਲੋਕ ਇਸ ਚੱਕਰ ਵਿਚ ਫਸ ਕੇ ਗੱਦੇ ਖਰੀਦ ਲੈਂਦੇ ਹਨ ਪਰ ਜਦੋਂ ਡਬਲ ਬੈੱਡ 'ਤੇ ਵਿਛਾਉਣ ਤੋਂ ਬਾਅਦ ਇਕ ਵਾਰ ਉਸ 'ਤੇ ਲੇਟਦੇ ਹਨ ਤਾਂ ਗੱਦਿਆਂ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ।
ਹਕੀਕਤ ਵਿਚ ਉਨ੍ਹਾਂ ਗੱਦਿਆਂ ਵਿਚ ਧਰਮੋਕੋਲ ਦੀਆਂ ਸ਼ੀਟਾਂ ਦੇ ਉਪਰ ਥੋੜ੍ਹੀ-ਥੋੜ੍ਹੀ ਫੋਮ ਚਿਪਕਾਉਣ ਉਪਰੰਤ ਉਸ 'ਤੇ ਕਬਰ ਚਾੜ੍ਹ ਕੇ ਗੱਦੇ ਦੀ ਸ਼ਕਲ-ਸੂਰਤ ਬਣਾ ਲਈ ਜਾਂਦੀ ਹੈ ਪਰ ਵਰਣਨ ਇਨ੍ਹਾਂ ਗੱਦਿਆਂ ਉਪਰ ਇਕ ਵਾਰੀ ਹੀ ਬੈਠਣ ਨਾਲ ਬੜੇ ਡੂੰਘੇ ਟੋਏ ਪਏ ਜਾਂਦੇ ਹਨ।
ਉਕਤ ਗੱਦਿਆਂ ਦੀ ਠੱਗੀ ਦਾ ਸ਼ਿਕਾਰ ਸਥਾਨਕ ਵਿਸ਼ਵਕਰਮਾ ਗਲੀ ਨੰ. 1 ਤਾਜਪੁਰ ਰੋਡ ਦੇ ਵਾਸੀ ਬਣੇ, ਜਿਨ੍ਹਾਂ ਇਹ ਗੱਦੇ ਖਰੀਦੇ। ਸਾਰੇ ਮੁਹੱਲੇ 'ਚ ਠੱਗੀ ਦਾ ਪਰਦਾਫਾਸ਼ ਹੋ ਗਿਆ ਤੇ ਲੋਕਾਂ ਨੇ ਉਨ੍ਹਾਂ ਠੱਗਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਨੂੰ ਲੱਭਣ ਦੀ ਵਧੇਰੇ ਲੋੜ ਹੀ ਨਾ ਪਈ, ਜਦੋਂ ਉਸ ਗਿਰੋਹ ਦੇ ਕੁਝ ਹੋਰ ਠੱਗ ਅਚਾਨਕ ਉਸੇ ਹੀ ਗਲੀ-ਮੁਹੱਲੇ ਵਿਚ ਗੱਦੇ ਵੇਚਣ ਲਈ ਆ ਗਏ। ਲੋਕਾਂ ਨੇ ਉਨ੍ਹਾਂ ਦੀ ਰੱਜ ਕੇ ਪਿਟਾਈ ਕੀਤੀ ਤੇ ਸਾਰੇ ਗੱਦੇ ਖੋਹ ਲਏ। ਠੱਗ ਤੁਰੰਤ ਭੱਜ ਗਏ।
ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁਕਤਸਰੀਏ ਆਦਰਸ਼ ਰੇਲਵੇ ਸਟੇਸ਼ਨ ਦੀਆਂ ਸਹੂਲਤਾਂ ਤੋਂ ਵਾਂਝੇ
NEXT STORY