ਸਾਹਨੇਵਾਲ(ਜ.ਬ.)- ਕਰੀਬ ਤਿੰਨ ਮਹੀਨੇ ਪਹਿਲਾਂ ਲਵ ਮੈਰਿਜ ਕਰਨ ਵਾਲੇ ਇਕ ਪ੍ਰੇਮੀ ਦਾ ਇਸ਼ਕ ਦਾ ਭੂਤ ਉਸ ਸਮੇਂ ਉਤਰ ਗਿਆ, ਜਦੋਂ ਪਹਿਲਾਂ ਉਸ ਦੀ ਮਾਂ, ਭੈਣ, ਭਰਾ ਅਤੇ ਪਿਤਾ ਨੇ ਉਸ ਦੀ ਪਤਨੀ, ਸਾਲੀ ਅਤੇ ਸੱਸ ਦੀ ਕੱਟਮਾਰ ਕੀਤੀ, ਉਸ ਤੋਂ ਬਾਅਦ ਲਵ ਮੈਰਿਜ ਕਰਨ ਵਾਲੇ ਪਤੀ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦੇ ਤਿੰਨਾਂ ਦਾ ਸ਼ਰੇਆਮ ਸੜਕ 'ਤੇ ਲੰਮਾ ਪਾ ਕੇ ਕੁਟਾਪਾ ਕਰ ਦਿੱਤਾ, ਜਿਸ ਨੂੰ ਲੋਕਾਂ ਨੇ ਰੋਕਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਲੜਕੀ ਹਰਜੀਤ (ਕਾਲਪਨਿਕ ਨਾਂ) ਪੁੱਤਰੀ ਸੱਜਣ ਸਿੰਘ ਵਾਸੀ ਮੋÎਿਰੰਡਾ ਨੇ ਦੱਸਿਆ ਕਿ ਉਸ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਮਾਪਿਆਂ ਦੀ ਮਰਜ਼ੀ ਤਂੋ ਬਿਨਾਂ ਤਰਲੋਚਨ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਕੁਹਾੜਾ ਨਾਲ ਕੋਰਟ 'ਚ ਵਿਆਹ ਕਰਵਾਇਆ ਸੀ ਪਰ ਉਸ ਤਂੋ ਬਾਅਦ ਉਸ ਨੂੰ ਪਤਾ ਲੱਗਾ ਕਿ ਜਿਸ ਵਿਅਕਤੀ ਦੇ ਉਹ ਪਿਆਰ ਵਿਚ ਫਸ ਗਈ ਹੈ, ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਅਕਸਰ ਹੀ ਨਸ਼ਾ ਕਰਕੇ ਉਸ ਨਾਲ ਕੁੱਟਮਾਰ ਕਰਦਾ ਸੀ। ਪਰਿਵਾਰ ਵਾਲੇ ਵੀ ਉਸ ਨੂੰ ਹਮੇਸ਼ਾ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ ਜਿਸ ਕਰਕੇ ਦੁਖੀ ਹੋ ਕੇ ਉਸ ਨੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਬੀਤੇ ਦਿਨ ਉਸ ਨੇ ਆਪਣੇ ਨਾਲ ਹੋ ਰਹੇ ਤਸ਼ੱਦਦ ਬਾਰੇ ਆਪਣੀ ਵੱਡੀ ਭੈਣ ਨੂੰ ਦੱਸਿਆ।
ਜਦੋਂ ਮੇਰੀ ਭੈਣ ਅਤੇ ਮਾਤਾ ਮੈਨੂੰ ਮਿਲਣ ਆਏ ਤਾਂ ਮੇਰੀ ਸੱਸ ਅਤੇ ਸਹੁਰਾ ਅਤੇ ਨਨਾਣ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਲੱਗੇ ਪਰ ਫਿਰ ਵੀ ਉਹ ਆਪਣੀ ਮਾਂ, ਭੈਣ ਅਤੇ ਪਤੀ ਨਾਲ ਬਾਜ਼ਾਰ ਚਲੇ ਗਏ। ਜਦੋਂ ਉਹ ਥੋੜ੍ਹੀ ਦੇਰ ਬਾਅਦ ਘਰ ਪਰਤੇ ਤਾਂ ਉਸ ਦਾ ਪਤੀ ਬਾਜ਼ਾਰ ਕੁਝ ਖਾÎਣ-ਪੀਣ ਲਈ ਸਾਮਾਨ ਲੈਣ ਚਲਾ ਗਿਆ ਜਿਸ ਤੋਂ ਬਾਅਦ ਮੇਰੇ ਦਿਓਰ, ਸਹੁਰੇ, ਸੱਸ ਅਤੇ ਨਨਾਣ ਨੇ ਮੇਰੀ ਭੈਣ, ਮਾਂ ਅਤੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੂਰੇ ਪਰਿਵਾਰ ਨੇ ਮੇਰੀ ਮਾਂ ਅਤੇ ਭੈਣ ਦੇ ਸਿਰ ਵਿਚ ਜੁੱਤੀਆਂ ਤਕ ਮਾਰੀਆਂ। ਜਦੋਂ ਅਸੀਂ ਉਨ੍ਹਾਂ ਤੋਂ ਜਾਨ ਬਚਾ ਕੇ ਭੱਜਣ ਲੱਗੇ ਤਾਂ ਬਾਜ਼ਾਰ 'ਚ ਮੇਰੇ ਪਤੀ ਨੇ ਸਾਨੂੰ ਤਿੰਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸਾਨੂੰ ਬੁਰੀ ਤਰ੍ਹਾਂ ਕੁੱਟ ਰਹੇ ਮੇਰੇ ਪਤੀ ਨੂੰ ਪੂਰਾ ਬਾਜ਼ਾਰ ਵੇਖ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਮੈਂ ਬੇਹੋਸ਼ ਹੋ ਗਈ ਤਾਂ ਲੋਕਾਂ ਨੇ ਮੈਨੂੰ ਮੇਰੇ ਪਤੀ ਤੋਂ ਛੁਡਵਾਇਆ, ਜਿਸ ਤਂੋ ਬਾਅਦ ਪੁਲਸ ਸਾਨੂੰ ਥਾਣੇ ਲੈ ਗਈ। ਕਰੀਬ 4 ਘੰਟੇ ਥਾਣੇ ਬਿਠਾਉਣ ਤੋਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ।
ਬੀਤੀ ਰਾਤ ਮੇਰੇ ਪਤੀ ਵਲੋਂ ਮੇਰੇ ਢਿੱਡ ਵਿਚ ਲੱਤਾਂ ਮਾਰਨ ਕਾਰਨ ਮੈਨੂੰ ਪੇਸ਼ਾਬ ਤਕ ਨਹੀਂ ਸੀ ਆ ਰਿਹਾ ਪਰ ਕਿਸੇ ਨੇ ਸਾਨੂੰ ਮੈਡੀਕਲ ਸਹੂਲਤ ਦਿਵਾਉਣੀ ਵੀ ਜ਼ਰੂਰੀ ਨਹੀਂ ਸਮਝੀ। ਪੁਲਸ ਦਾ ਪੂਰਾ ਜ਼ੋਰ ਮੇਰੇ ਪਤੀ ਦੀ ਮਦਦ 'ਤੇ ਲੱਗਾ ਰਿਹਾ। ਜਦੋਂ ਪੁਲਸ ਨੇ ਸਾਨੂੰ ਘਰ ਭੇਜਿਆਂ ਤਾਂ ਮੇਰਾ ਪਤੀ ਮੇਰੇ ਮੁੜ ਪਿੱਛੇ ਆਇਆ ਅਤੇ ਮਾਰਨ ਦੀਆਂ ਗੱਲਾਂ ਆਖਣ ਲੱਗਾ।
ਇਸ ਸੰਬੰਧੀ ਜਦੋਂ ਥਾਣਾ ਮੁਖੀ ਅਨਿਲ ਭਨੋਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਨੇ ਕੇਸ ਡੀਲ ਕੀਤਾ, ਉਸ ਨਾਲ ਗੱਲ ਕਰੋ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਚੌਕੀ ਤੁਹਾਡੇ ਅਧੀਨ ਹੈ ਤਾਂ ਉਨ੍ਹਾਂ ਫੋਨ ਕੱਟ ਦਿੱਤਾ।
ਕਿਸੇ ਮੰਤਰੀ ਨੂੰ ਪੰਜਾਬ 'ਚ ਵੜਨ ਨਹੀਂ ਦਿੱਤਾ ਜਾਵੇਗਾ : ਜੀਰਾ
NEXT STORY