ਚੰਡੀਗੜ੍ਹ- ਪੰਜਾਬ ਕਾਂਗਰਸ ਖੇਤ ਮਜਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਜੀਰਾ ਨੇ ਐਲਾਨ ਕੀਤਾ ਹੈ ਕਿ ਜੇਕਰ ਪੀੜਤ ਕਿਸਾਨਾਂ ਨੂੰ ਇਕ ਹਫਤੇ ਅੰਦਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ 'ਚ ਵੜਨ ਨਹੀਂ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ਦੇ ਮੁੱਖ ਮੰਤਰੀ ਤੇ ਕੈਬਨਿਟ ਦਾ ਵੀ ਵਿਰੋਧ ਕਰਨ ਦੀ ਗੱਲ ਕੀਤੀ। ਜੀਰਾ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਜੀਰਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਖਰੀਦ ਸ਼ਰਤਾਂ 'ਚ ਪੰਜਾਬ ਨੂੰ ਸਹੂਲਤ ਨਾ ਦੇ ਕੇ ਮਤਰੇਆ ਵਰਤਾਅ ਕੀਤਾ ਹੈ। ਪੰਜਾਬ ਕਾਂਗਰਸ ਮਜਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਜੀਰਾ ਨੇ ਮੁੱਖ ਮੰਤਰੀ ਬਾਦਲ ਅਤੇ ਉਨ੍ਹਾਂ ਦੀ ਕੈਬਨਿਟ 'ਤੇ ਪੰਜਾਬ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਕ ਨੰਬਰ 'ਤੇ ਆਉਣ ਵਾਲਾ ਪੰਜਾਬ ਸੂਬਾ ਅੱਟਾਂ ਸਾਲਾਂ 'ਚ 17ਵੇਂ ਨੰਬਰ 'ਤੇ ਪੁੱਜ ਗਿਆ ਹੈ। ਇਸ ਤੋਂ ਇਲਾਵਾ ਜੀਰਾ ਨੇ ਦੱਸਿਆ ਕਿ ਅਕਾਲੀ ਸਰਕਾਰ ਖਿਲਾਫ ਮੁਹਿੰਮ ਛੇੜਨ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਔਰਤ ਦਾ ਅਜਿਹਾ ਕਾਰਾ, ਪੁਲਸ ਵੇਲੇ ਰਹਿ ਗਏ ਹੱਕੇ ਬੱਕੇ
NEXT STORY