ਇਨ੍ਹੀਂ ਦਿਨੀਂ ਹਰ ਵਿਅਕਤੀ ਦੀ ਮੁੱਖ ਪਛਾਣ ਉਸਦੇ ਕਾਰੋਬਾਰ ਨਾਲ ਜੁੜੀ ਹੈ। ਹਰ ਵਿਅਕਤੀ ਆਪਣੇ ਕਾਰੋਬਾਰ ਦੇ ਆਧਾਰ 'ਤੇ ਹੀ ਪਛਾਣਿਆ ਜਾਂਦਾ ਹੈ। ਕਿਸੇ ਕਾਰੋਬਾਰ ਨੂੰ ਅਪਣਾਉਣ ਦਾ ਅਰਥ ਇਹੀ ਹੁੰਦਾ ਹੈ ਕਿ ਅਸੀਂ 'ਅਰਥ ਦੇ ਬਾਜ਼ਾਰ' ਦੇ ਕੁਝ ਨਿਯਮਾਂ ਨੂੰ ਅਪਣਾਉਂਦੇ ਹਾਂ। ਅਸੀਂ ਅਜਿਹਾ ਹੁਨਰ ਵਿਕਸਿਤ ਕਰਦੇ ਹਾਂ, ਜਿਸ ਦੇ ਜ਼ਰੀਏ ਅਸੀਂ ਧਨ ਇਕੱਠਾ ਕਰ ਸਕੀਏ ਪਰ ਇਸ ਦੌਰਾਨ ਅਸੀਂ ਆਪਣੇ ਅੰਦਰੂਨੀ ਗੁਣਾਂ ਵੱਲ ਧਿਆਨ ਦੇਣਾ ਹੀ ਭੁੱਲ ਜਾਂਦੇ ਹਾਂ। ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਅਸਲ ਵਿਚ ਸਾਡੇ ਦਿਲ ਜਾਂ ਮਨ ਦੀ ਕੀ ਮੰਗ ਹੈ। ਇਹੀ ਵਜ੍ਹਾ ਹੈ ਕਿ ਹਰ ਕਿਸੇ ਦੀ ਸ਼ਖਸੀਅਤ ਉਸਦੇ ਕਾਰੋਬਾਰ ਦੇ ਅਨੁਸਾਰ ਹੋ ਗਈ ਹੈ ਅਤੇ ਉਸਦੇ ਅੰਦਰੂਨੀ ਮੁੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਹੈ। ਇਸ ਤਰ੍ਹਾਂ ਅਸੀਂ ਕਾਰੋਬਾਰ ਵਿਚ ਤਾਂ ਸਫਲ ਹੋ ਜਾਂਦੇ ਹਾਂ ਪਰ ਇਨਸਾਨ ਦੇ ਤੌਰ 'ਤੇ ਅਸੀਂ ਖੁਦ ਨੂੰ ਕਿਥੇ ਖੜ੍ਹਾ ਪਾਉਂਦੇ ਹਾਂ? ਤੁਸੀਂ ਕਿਸੇ ਵੀ ਵਿਅਕਤੀ ਨਾਲ ਗੱਲ ਕਰੋ, ਉਹ ਆਪਣੇ ਕਾਰੋਬਾਰ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਵੰਡੇਗਾ ਪਰ ਜਦੋਂ ਤੁਸੀਂ ਉਸਦੇ ਨਾਲ ਜੀਵਨ ਦੇ ਬਾਰੇ ਗੱਲ ਕਰੋਗੇ ਤਾਂ ਉਹ ਚੁੱਪ ਧਾਰਨ ਕਰ ਲਵੇਗਾ ਕਿਉਂਕਿ ਉਹ ਇਸ ਮੁੱਦੇ 'ਤੇ ਗੱਲ ਕਰਨ ਲਈ ਮਾਨਸਿਕ ਰੂਪ ਨਾਲ ਤਿਆਰ ਹੀ ਨਹੀਂ ਹੈ। ਲੋਕ ਆਪਣੇ ਜੀਵਨ ਨੂੰ ਇਕ ਹੀ ਚੀਜ਼ ਵੱਲ ਲਗਾ ਦਿੰਦੇ ਹਨ, ਬਾਕੀ ਚੀਜ਼ਾਂ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ। ਉਨ੍ਹਾਂ ਨੂੰ ਲਗਦਾ ਹੈ ਕਿ ਜਦੋਂ ਉਹ ਆਪਣੀਆਂ ਪਹਿਲਾਂ 'ਚ ਜੀਵਨ ਦੀਆਂ ਹੋਰ ਗੱਲਾਂ ਨੂੰ ਸ਼ਾਮਿਲ ਕਰਨਗੇ ਤਾਂ ਉਹ ਓਨੇ ਸਫਲ ਨਹੀਂ ਹੋਣਗੇ। ਉਨ੍ਹਾਂ ਨੂੰ ਡਰ ਲੱਗਾ ਰਹਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੀ ਸਮਝ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਫਲ ਹੋਣ ਦਾ ਮੌਕਾ ਗੁਆ ਦੇਣਗੇ ਪਰ ਸਾਨੂੰ ਆਪਣੀ ਆਰਥਿਕ ਸਫਲਤਾ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਸਮਝ ਦੇ ਵਿਸਤਾਰ ਨੂੰ ਲੈ ਕੇ ਵੀ ਚੌਕੰਨੇ ਰਹਿਣਾ ਚਾਹੀਦਾ ਹੈ। ਜਦੋਂ ਧਨ ਅਤੇ ਸਮਝ ਦੋਨਾਂ ਦੇ ਵਿਚਕਾਰ ਤਾਲਮੇਲ ਬਿਠਾ ਲਵਾਂਗੇ ਤਾਂ ਜੀਵਨ ਜ਼ਿਆਦਾ ਪ੍ਰਸ਼ੰਸਾ ਭਰਿਆ ਹੋਵੇਗਾ। ਉਨ੍ਹਾਂ ਚੀਜ਼ਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ, ਜੋ ਜੀਵਨ ਲਈ ਜ਼ਿਆਦਾ ਮਹੱਤਵਪੂਰਨ ਹਨ। ਖੁਦ ਨੂੰ ਧਨ ਕਮਾਉਣ ਵਾਲੀ ਮਸ਼ੀਨ ਵਿਚ ਤਬਦੀਲ ਕਰ ਦੇਣ ਨਾਲ ਤੁਸੀਂ ਜਲਦੀ ਹੀ ਜੀਵਨ 'ਚ ਥੱਕਿਆ ਮਹਿਸੂਸ ਕਰੋਗੇ, ਇਸ ਲਈ ਹਮੇਸ਼ਾ ਤਰੋ-ਤਾਜ਼ਾ ਰਹਿਣ ਲਈ ਜੀਵਨ 'ਚ ਸੰਤੁਲਨ ਬਣਾ ਕੇ ਰੱਖੋ, ਇਹ ਹੀ ਚੰਗਾ ਜੀਵਨ ਜਿਊਣ ਦਾ ਮੰਤਰ ਹੈ।
ਪਰਮਾਤਮਾ ਦਾ ਵਾਸ ਕਿੱਥੇ ਹੈ
NEXT STORY