ਲੁਧਿਆਣਾ (ਮੁੱਲਾਂਪੁਰੀ) - ਪੰਜਾਬ ਸਰਕਾਰ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਲੁਧਿਆਣਾ ਵਿਖੇ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਪ੍ਰੋ. ਰਜਿੰਦਰ ਭੰਡਾਰੀ ਦੇ ਭਾਈਚਾਰੇ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਦੇਰ ਸ਼ਾਮ ਲੁਧਿਆਣਾ ਪੁੱਜੇ।
ਸ. ਮਜੀਠੀਆ ਸਭ ਤੋਂ ਪਹਿਲਾਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਿਵਾਸ ਸਥਾਨ 'ਤੇ ਜਿਥੇ ਲੁਧਿਆਣੇ ਦੇ ਅਕਾਲੀ ਨੇਤਾਵਾਂ ਰਣਜੀਤ ਸਿੰਘ ਢਿੱਲੋਂ, ਡੀ.ਐੱਸ. ਸ਼ਿਵਾਲਿਕ, ਐੱਸ.ਆਰ. ਕਲੇਰ, ਲੁਧਿਆਣੇ ਦੇ ਮੇਅਰ ਸ. ਗੋਹਲਵੜੀਆ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਹੋਰਨਾਂ ਨੇ ਸਵਾਗਤ ਕੀਤਾ। ਸ. ਮਜੀਠੀਆ ਥੋੜ੍ਹਾ ਸਮਾਂ ਰੁਕਣ 'ਤੇ ਮੀਟਿੰਗ ਕਰਨ ਉਪਰੰਤ ਸਮਾਗਮ ਲਈ ਰਵਾਨਾ ਹੋ ਗਏ। ਸ. ਮਜੀਠੀਆ ਦੇ ਦੌਰੇ ਨੂੰ ਇੰਨਾ ਗੁਪਤ ਰੱਖਿਆ ਗਿਆ ਕਿ ਮੀਡੀਆ ਨੂੰ ਵੀ ਇਸ ਦੀ ਭਿਣਕ ਨਹੀਂ ਪੈਣ ਦਿੱਤੀ ਗਈ ਜਦੋਂ ਕਿ ਇਸ ਤੋਂ ਪਹਿਲਾਂ ਸ. ਮਜੀਠੀਆ ਦੇ ਲੁਧਿਆਣੇ ਆਉਣ 'ਤੇ ਲਾਮ-ਲਕਸ਼ਰ ਹੁੰਦਾ ਸੀ ਪਰ ਅੱਜ ਸ. ਮਜੀਠੀਆ ਆਏ ਅਤੇ ਚੁਪ ਚੁਪੀਤੇ ਹੀ ਚਲੇ ਗਏ।
ਧੀ ਤੋਂ ਵੱਧ ਸੀ ਅਣਖ ਪਿਆਰੀ, ਕੱਪੜਿਆਂ ਤੋਂ ਬਾਹਰ ਹੋਇਆਂ ਨੇ ਖੇਡ ਹੀ ਮੁਕਾਤੀ ਸਾਰੀ
NEXT STORY